ਨਵੀਂ ਦਿੱਲੀ – ਸੰਸਦ ਦੀ ਕੈਂਟੀਨ ਵਿੱਚ ਫੂਡ ਪਦਾਰਥਾਂ ਤੇ ਮਿਲਣ ਵਾਲੀ ਸਬਸਿੱਡੀ ਪਹਿਲੀ ਜਨਵਰੀ ਤੋਂ ਖਤਮ ਹੋ ਜਾਵੇਗੀ ਅਤੇ ਹੁਣ ਕੈਂਟੀਨ ‘ਨੋ ਪਰੋੀਫਟ ਨੋ ਲਾਸ ਤੇ ਚਲੇਗੀ। ਹੁਣ ਤੱਕ ਸੰਸਦ ਦੀ ਕੈਂਟੀਨ ਨੂੰ 16 ਕਰੋੜ ਰੁਪੈ ਦੀ ਸਬਸਿੱਡੀ ਜਾ ਰਹੀ ਸੀ।
ਖਾਣੇ ਦੀਆਂ ਨਵੀਆਂ ਕੀਮਤਾਂ ਨਾਰਥ ਐਵੇਨਿਊ ਅਤੇ ਸਾਊਥ ਐਵੇਨਿਊ ਵਿੱਚ ਰੇਲਵੇ ਦੁਆਰਾ ਚਲਾਈਆਂ ਜਾ ਰਹੀਆਂ ਕੈਂਟੀਨਾਂ ਵਰਗੀ ਹੀ ਹੋਵੇਗੀ। ਲੋਕਸਭਾਂ ਸਪੀਕਰ ਸੁਮਿਤਰਾ ਮਹਾਜਨ ਨੇ ਸੰਸਦ ਦੀ ਕੈਂਟੀਨ ਵਿੱਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਸੁਧਾਰ ਕਰਨ ਦਾ ਸਾਦੇਸ਼ ਦਿੱਤਾ ਹੈ। ਇਸ ਕੈਂਟੀਨ ਵਿੱਚ ਖਾਣਪੀਣ ਦੀਆਂ ਵਸਤਾਂ ਵਿੱਚ 6 ਸਾਲ ਬਾਅਦ ਬਦਲਾਵ ਆਇਆ ਹੈ ਅਤੇ ਭਵਿੱਖ ਵਿੱਚ ਵੀ ਸਮੇਂ-ਸਮੇਂ ਤੇ ਕੀਮਤਾਂ ਦੀ ਸਮੀਖਿਆ ਕੀਤੀ ਜਾਵੇਗੀ। ਕੈਂਟੀਨ ਨੂੰ ਹੁਣ ਬਿਨਾਂ ਲਾਭ ਅਤੇ ਬਿਨਾਂ ਨੁਕਸਾਨ ਦੇ ਆਧਾਰ ਤੇ ਚਲਾਇਆ ਜਾਵੇਗਾ।
ਨਵੇਂ ਸਾਲ ਤੋਂ ਖਾਧ-ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਲਾਗੂ ਹੋ ਜਾਵੇਗਾ। ਕੀਮਤਾਂ ਵਿੱਚ ਇਹ ਵਾਧਾ ਸੰਸਦ ਮੈਂਬਰਾਂ, ਲੋਕਸਭਾਂ ਅਤੇ ਰਾਜਸਭਾ ਦੈ ਅਧਿਕਾਰੀਆਂ, ਮੀਡੀਆ ਕਰਮਚਾਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਮਹਿਮਾਨਾਂ ਤੇ ਲਾਗੂ ਹੋਵੇਗੀ। ਸ਼ਾਕਾਹਾਰੀ ਥਾਲੀ ਜੋ ਹੁਣ 18 ਰੁਪੈ ਵਿੱਚ ਮਿਲਦੀ ਸੀ ਉਸ ਦੀ ਕੀਮਤ ਵੱਧ ਕੇ 30 ਰੁਪੈ ਹੋ ਜਾਵੇਗੀ। 33 ਰੁਪੈ ਵਿੱਚ ਮਿਲਣ ਵਾਲੀ ਮਾਸਾਹਾਰੀ ਥਾਲੀ ਹੁਣ 60 ਰੁਪੈ ਵਿੱਚ ਮਿਲੇਗੀ ਅਤੇ 61 ਰੁਪੈ ਵਿੱਚ ਮਿਲਣ ਵਾਲਾ ਥ੍ਰੀ-ਕੋਰਸ ਮੀਲ ਹੁਣ 90 ਰੁਪੈ ਵਿੱਚ ਮਿਲੇਗਾ।