ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਕਾਲਜਿਜ਼ ਖੰਨਾ ਲੁਧਿਆਣਾ ਵੱਲੋਂ ਵਿਦਿਆਰਥੀਆਂ ਲਈ ਵਿਦਿਆ ਦਾ ਚਾਨਣ ਮੁਨਾਰਾ ਬਣ ਕੇ ਰੌਸ਼ਨੀ ਦੇਣ ਵਾਲੇ ਅਧਿਆਪਕ ਲਈ ਨਵੇਂ ਸਾਲ ਨੂੰ ਸਮਰਪਿਤ ਕੈਂਪਸ ਵਿਚ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਇਕ ਕ੍ਰਿਕਟ ਟੂਰਨਾਮੈਂਟ ਗੁਲਜ਼ਾਰ ਪ੍ਰੀਮੀਅਰ ਲੀਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੈਪਟਨ ਅਮਰਵੀਰ ਸਿੰਘ ਸੰਧੂ ਦੀ ਅਗਵਾਈ ਹੇਠ ਟੀਮ ਪੰਜਾਬ ਵੈਰੀਅਰ ਨੇ ਟਰਾਫ਼ੀ ਆਪਣੀ ਝੋਲੀ ਪਾਈ। ਜਦ ਕਿ ਸਿਵਲ ਵਿਭਾਗ ਦੇ ਪ੍ਰੋ. ਪਰਗਟ ਸਿੰਘ ਮੈਨ ਆਫ਼ ਦੀ ਸੀਰੀਜ਼ ਬਣੇ। ਇਸ ਦੌਰਾਨ ਅਧਿਆਪਕਾਂ ਦਰਮਿਆਨ ਕਈ ਰੋਚਕ ਖੇਡਾਂ ਵੀ ਕਰਵਾਈਆਂ ਗਈਆਂ। ਜਿਸ ਵਿਚ ਨਿੰਬੂ ਦੌੜ ਵਿਚ ਦਮਨਪ੍ਰੀਤ ਕੌਰ, ਮਿਊਜ਼ੀਕਲ ਚੇਅਰ ਵਿਚ ਨੇਹਾ ਅਤੇ ਦਵਿੰਦਰ ਕੌਰ ਗਰੇਵਾਲ, ਰਾਈਸ ਬਟਨ ਵਿਚ ਗੁਰਜਿੰਦਰ ਕੌਰ, ਤੇਜ਼ ਖਾਣ ਵਿਚ ਹਰਦੀਪ ਕੌਰ, ਬੈਂਡਇੰਗ ਨੀਜ਼ ਵਿਚ ਦਵਿੰਦਰ ਕੌਰ, ਪਾਸ ਅਤੇ ਪਾਰਸਲ ਜਸਵਿੰਦਰ ਕੌਰ ਜੇਤੂ ਰਹੇ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਮੂਹ ਸਟਾਫ਼ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਦੱਸਿਆਂ ਕਿ ਇਸ ਖ਼ੂਬਸੂਰਤ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਮੰਤਵ ਸਮੂਹ ਸਟਾਫ਼ ਵੱਲੋਂ ਨਵੇਂ ਸਾਲ ਨੂੰ ਖੁਸ਼ਆਮਦੀਦ ਕਰਨਾ ਸੀ। ਇਸ ਮੌਕੇ ਤੇ ਸਮੂਹ ਅਧਿਆਪਕਾਂ ਨੇ ਸਾਲ 2016 ਨੂੰ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਦਾ ਮਾਹੌਲ ਉਸਾਰਨ ਅਤੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਕਰਨ ਦਾ ਪ੍ਰਣ ਲਿਆ। ਇਸ ਮੌਕੇ ਤੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਅਤੇ ਡਾਇਰੈਕਟਰ ਡਾ. ਵਿਜੇ ਨੇ ਨਵੇਂ ਸਾਲ ਦੀ ਖ਼ੁਸ਼ੀ ਵਿਚ ਕੇਕ ਵੀ ਕੱਟਿਆਂ।