ਮੈਕਸੀਕੋ – ਮੈਕਸੀਕੋ ਦੀ ਜੇਲ੍ਹ ਵਿੱਚੋਂ 6 ਮਹੀਨੇ ਪਹਿਲਾਂ ਫਰਾਰ ਹੋਏ ਡਰੱਗ ਮਾਫ਼ੀਆ ਜੈਕਵਿਨ ਗੋਜਮਾਨ ਲੇਓਰਾ ਉਰਫ਼ ਅਲ ਚਾਪੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੈਕਸੀਕੋ ਦੇ ਰਾਸ਼ਟਰਪਤੀ ਐਨਰੀਕ ਨੀਟੋ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਅਲ ਚਾਪੋ ਮੈਕਸੀਕੋ ਦਾ ਬਹੁਤ ਹੀ ਖਤਰਨਾਕ ਡਰੱਗ ਮਾਫ਼ੀਆ ਕਿੰਗ ਹੈ।
ਲਾਸ ਮੋਚਿਸ ਸ਼ਹਿਰ ਵਿੱਚ ਸ਼ੁਕਰਵਾਰ ਨੂੰ ਸਮੁੰਦਰੀ ਤੱਟ ਦੇ ਕੰਢੇ ਤੇ ਮੈਕਸੀਕੋ ਦੀ ਪੁਲਿਸ ਨਾਲ ਹੋਈ ਮੁੱਠਭੇੜ ਵਿੱਚ ਗੋਜਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਲ ਚਾਪੋ ਨੂੰ ਮੈਕਸੀਕੋ ਦੀ ਨੇਵੀ ਨੇ 2014 ਵਿੱਚ ਗ੍ਰਿਫਤਾਰ ਕਰਵਾਇਆ ਸੀ। ਜੁਲਾਈ 2015 ਵਿੱਚ ਉਹ ਜੇਲ੍ਹ ਵਿੱਚ ਇੱਕ ਮੀਲ ਲੰਬੀ ਸੁਰੰਗ ਖੁਦਵਾ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ ਸੀ। ਉਹ ਦੇਸ਼ ਦੀ ਸੱਭ ਤੋਂ ਸੁਰੱਖਿਅਤ ਜੇਲ੍ਹ ਵਿੱਚੋਂ ਜਿੱਥੇ ਹਰ ਜਗ੍ਹਾ ਵੀਡੀਓ ਕੈਮਰੇ ਲਗੇ ਹੋਏ ਸਨ, ਫਿਰ ਵੀ ਗੋਜਮਾਨ ਜੇਲ੍ਹ ਵਿੱਚ ਲਗੇ ਸ਼ਾਵਰ ਦੇ ਹੇਠਾਂ ਤੋਂ ਗਾਇਬ ਹੋ ਗਿਆ ਸੀ। ਇੱਥੇ ਇੱਕ ਵੱਡਾ ਹੋਲ ਸੀ ਜਿਸ ਨੂੰ ਸੁਰੰਗ ਨਾਲ ਜੋੜਿਆ ਗਿਆ ਸੀ। ਇਸੇ ਸੁਰੰਗ ਦੁਆਰਾ ਉਹ ਇੱਕ ਕੰਸਟਰਕਸ਼ਨ ਸਾਈਟ ਤੇ ਪਹੁੰਚ ਗਿਆ ਸੀ।