ਵਾਸ਼ਿੰਗਟਨ – ਉਤਰ ਕੋਰੀਆ ਵੱਲੋਂ ਹਾਈਡਰੋਜਨ ਬੰਬ ਦੇ ਟੈਸਟ ਕਰਨ ਦੇ ਦਾਅਵੇ ਤੋਂ ਬਾਅਦ ਅਮਰੀਕਾ ਨੇ ਵੀ ਆਪਣੀ ਤਾਕਤ ਵਿਖਾਉਂਦੇ ਹੋਏ ਆਪਣਾ ਬੀ-52 ਬੌਂਬਰ ਨੂੰ ਦੱਖਣੀ ਕੋਰੀਆ ਭੇਜ ਦਿੱਤਾ ਹੈ। ਲੰਬੀ ਦੂਰੀ ਤੱਕ ਮਾਰ ਕਰਨ ਵਾਲਾ ਇਹ ਬੰਬਾਰੂ ਪਰਮਾਣੂੰ ਹੱਥਿਆਰ ਲੈ ਜਾਣ ਦੀ ਸਮਰੱਥਾ ਰੱਖਦਾ ਹੈ। ਉਤਰ ਕੋਰੀਆ ਦੇ ਤਾਨਾਸ਼ਾਹ ਲਈ ਅਮਰੀਕਾ ਵੱਲੋਂ ਇਹ ਸਖਤ ਜਵਾਬ ਮੰਨਿਆ ਜਾ ਰਿਹਾ ਹੈ।
ਅਮਰੀਕਾ ਨੇ ਕੋਰਆਈ ਖੇਤਰ ਵਿੱਚ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਬੰਬਾਰੂ ਬੀ- 52 ਸਟਰੈਟੋਫੋਰਟਰਿਸ ਨੂੰ ਭੇਜ ਦਿੱਤਾ ਹੈ। ਦੱਖਣੀ ਕੋਰੀਆ ਅਤੇ ਅਮਰੀਕਾ ਨੇ ਕਿਹਾ ਹੈ ਕਿ ਇਹ ਫਾਈਟਰ ਜਹਾਜ਼ ਐਂਡਰਸਨ ਏਅਰਫੋਰਸ ਸਟੇਸ਼ਨ ਤੋਂ ਰਵਾਨਾ ਹੋ ਕੇ ਦੱਖਣੀ ਕੋਰੀਆ ਦੇ ਗੇਯੌਂਗੀ ਸੂਬੇ ਦੇ ਓਸਾਨ ਵਿੱਚ ਪਹੁੰਚ ਗਿਆ ਹੈ। ਇਹ ਸਥਾਨ ਉਤਰ ਕੋਰੀਆ ਦੀ ਸੀਮਾ ਤੋਂ ਸਿਰਫ਼ 70 ਕਿਲੋਮੀਟਰ ਦੂਰ ਹੈ। ਦੱਖਣ ਕੋਰੀਆ ਅਤੇ ਅਮਰੀਕਾ ਦੇ ਸੰਯੁਕਤ ਯੁੱਧ ਅਭਿਆਸ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾ ਚੁੱਕਾ ਹੈ।