ਨਿਊਯਾਰਕ – ਚੀਨੀ ਯੂਆਨ ਵਿੱਚ ਆ ਰਹੀ ਗਿਰਾਵਟ ਕਾਰਣ ਤੇਲ 20 ਡਾਲਰ ਪ੍ਰਤੀ ਬੈਰਲ ਤੱਕ ਆ ਸਕਦਾ ਹੈ। ਅਮਰੀਕਾ ਦੇ ਬੈਂਕ ਮਾਰਗਨ ਸਟੈਨਲੀ ਨੇ ਅਨੁਮਾਨ ਲਗਾਉਂਦੇ ਹੋਏ ਕਿਹਾ ਹੈ ਕਿ ਈਰਾਨ ਤੋਂ ਹੋ ਰਹੀ ਤੇਲ ਦੀ ਓਵਰਸਪਲਾਈ ਨਾਲ ਮਾਰਕਿਟ ਵਿੱਚ ਪਹਿਲਾਂ ਤੋਂ ਵਾਧੂ ਪਏ ਤੇਲ ਦੇ ਭੰਡਾਰ ਹੋਰ ਵੀ ਵੱਧ ਜਾਣਗੇ, ਜਿਸ ਨਾਲ ਇਹ ਅਨੁਮਾਨ ਸੱਚ ਹੋ ਸਕਦੇ ਹਨ।
ਮਾਰਗਨ ਸਟੈਨਲੀ ਬੈਂਕ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਓਵਰਸਪਲਾਈ ਨਾਲ ਤੇਲ ਦੀਆਂ ਕੀਮਤਾਂ ਵਿੱਚ ਏਨੀ ਗਿਰਾਵਟ ਆ ਗਈ ਹੈ ਕਿ ਜਿਸ ਨਾਲ ਨਿਵੇਸ਼ ਪ੍ਰਕਿਰਿਆ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ ਪਰ ਇਸ ਨਾਲ ਪਰਾਈਸ ਲੈਵਲ ਸੈਟ ਨਹੀਂ ਹੁੰਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕੀ ਡਾਲਰ ਜਿਸ ਤਰ੍ਹਾਂ ਨਾਨ-ਫੰਡਾਮੈਂਟਲ ਫੈਕਟਰਸ ਤੇਲ ਦੀਆਂ ਕੀਮਤਾਂ ਤੈਅ ਕਰਦੇ ਰਹਿਣਗੇ।