ਲੰਡਨ – ਬ੍ਰਿਟੇਨ ਸਰਕਾਰ ਇੱਕ ਅਜਿਹੀ ਨੀਤੀ ਲਾਗੂ ਕਰਨ ਵਾਲੀ ਹੈ , ਜਿਸ ਨਾਲ ਉਥੇ ਰਹਿ ਰਹੇ ਮੁਸਲਿਮ ਪਰੀਵਾਰਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਨਵੀਂ ਵੀਜ਼ਾ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਦੋ ਜਾਂ ਢਾਈ ਸਾਲ ਤੋਂ ਵੱਧ ਸਮੇਂ ਤੋਂ ਬ੍ਰਿਟੇਨ ਵਿੱਚ ਰਹਿ ਰਹੀ ਮੁਸਲਿਮ ਔਰਤਾਂ ਨੂੰ ਅੰਗਰੇਜੀ ਦਾ ਟੈਸਟ ਦੇਣਾ ਹੋਵੇਗਾ।
ਕੈਮਰਨ ਨੇ ਕਿਹਾ ਕਿ ਬ੍ਰਿਟੇਨ ਵਿੱਚ ਆਪਣੇ ਪਤੀਆਂ ਦੇ ਨਾਲ ਰਹਿਣ ਲਈ ਮੁਸਲਮਾਨ ਔਰਤਾਂ ਨੂੰ ਅੰਗਰੇਜੀ ਭਾਸ਼ਾ ਦੇ ਟੈਸਟ ਵਿੱਚ ਪਾਸ ਹੋਣਾ ਜਰੂਰੀ ਹੈ, ਨਹੀਂ ਤਾਂ ਉਨ੍ਹਾਂ ਤੋਂ ਬ੍ਰਿਟੇਨ ਵਿੱਚ ਰਹਿਣ ਦਾ ਅਧਿਕਾਰ ਖੋਹ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਮੁਸਲਮਾਨ ਔਰਤਾਂ ਸਥਾਈ ਤੌਰ ਤੇ ਬ੍ਰਿਟੇਨ ਵਿੱਚ ਰਹਿਣਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਬ੍ਰਿਟਿਸ਼ ਪਾਸਪੋਰਟ ਪ੍ਰਾਪਤ ਕਰਨ ਲਈ ਚੰਗੀ ਤਰ੍ਹਾਂ ਇੰਗਲਸ਼ ਆਉਣੀ ਚਾਹੀਦੀ ਹੈ।
ਬ੍ਰਿਟੇਨ ਵਿੱਚ ਰਹਿਣ ਵਾਲੀਆਂ 1,90,000 ਮੁਸਲਮਾਨ ਔਰਤਾਂ ਅਜਿਹੀਆਂ ਹਨ ਜੋ ਕਿ ਅੰਗਰੇਜੀ ਬੋਲਣ ਵਿੱਚ ਸਮਰੱਥ ਨਹੀਂ ਹਨ। ਪ੍ਰਧਾਨਮੰਤਰੀ ਕੈਮਰਨ ਨੇ ਉਨ੍ਹਾਂ ਨੂੰ ਅੰਗਰੇਜੀ ਸਿਖਾਉਣ ਤੇ 3 ਕਰੋੜ ਅਮਰੀਕੀ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਸਹੂਲਤ ਲਈ ਅੰਗਰੇਜੀ ਦੀਆਂ ਕਲਾਸਾਂ ਉਨ੍ਹਾਂ ਦੇ ਘਰਾਂ, ਸਕੂਲਾਂ ਅਤੇ ਸਵਜਨਿਕ ਸਥਾਨਾਂ ਤੇ ਲਗਾਈਆਂ ਜਾਣਗੀਆਂ।