? ਅੱਜਕੱਲ੍ਹ ਦੇ ਵਿਗਿਆਨੀ ਮਨੁੱਖ ਦਾ ਕਲੋਨ ਬਣਾਉਣ ਵਿਚ ਸਫਲਤਾ ਪ੍ਰਾਪਤ ਕਰ ਚੁੱਕੇ ਹਨ। ਕੀ ਆਉਣ ਵਾਲੇ ਸਮੇਂ ਵਿਚ ਵਿਗਿਆਨੀਆਂ ਦੀ ਨਵੀਂ ਕਾਢ ਦੁਆਰਾ ਮਰੇ ਹੋਏ ਮਨੁੱਖ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ ਕਿ ਨਹੀਂ।
* ਜੀ ਹਾਂ, ਆਉਣ ਵਾਲੇ ਸਮੇਂ ਵਿਚ ਵਿਗਿਆਨੀ ਮਰੇ ਹੋਏ ਮਨੁੱਖ ਨੂੰ ਜਿਉਂਦਾ ਕਰਨ ਵਿਚ ਸਫਲਤਾ ਜ਼ਰੂਰ ਪ੍ਰਾਪਤ ਕਰ ਲੈਣਗੇ। ਮਨੁੱਖੀ ਸਰੀਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਖੂਨ ਵਿਚ ਕੁਝ ਅਜਿਹੀਆਂ ਰਸਾਇਣਕ ਕਿਰਿਆਵਾਂ ਵਾਪਰਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਵਹਾ* ਨੂੰ ਉਲਟਾਇਆ ਨਹੀਂ ਜਾ ਸਕਦਾ ਹੈ। ਜਦੋਂ ਵੀ ਵਿਗਿਆਨੀ ਇਨ੍ਹਾਂ ਵਾਪਰਨ ਵਾਲੀਆਂ ਰਸਾਇਣਕ ਕਿਰਿਆਵਾਂ ਨੂੰ ਰੋਕਣ ਅਤੇ ਇਨ੍ਹਾਂ ਨੂੰ ਉਲਟਾਉਣ ਲਈ ਢੰਗ ਤਰੀਕੇ ਲੱਭ ਲੈਣਗੇ, ਉਸ ਸਮੇਂ ਵਿਗਿਆਨੀ ਮਰੇ ਹੋਏ ਮਨੁੱਖ ਨੂੰ ਜਿਉਂਦਾ ਕਰਨ ਵਿਚ ਸਫਲ ਹੋ ਜਾਣਗੇ।
? ਕੀ ਧੂਫ ਤੇ ਅੱਗਰਬੱਤੀ ਦੇ ਧੂੰਏ ਨਾਲ ਸਿਹਤ ਨੂੰ ਹਾਨੀ ਹੁੰਦੀ ਹੈ। ਜੇ ਹਾਂ ਤਾਂ ਕੀ।
* ਧੂਫ ਅਤੇ ਅੱਗਰਬੱਤੀ ਜਲਾਉਣ ਨਾਲ ਕਾਰਬਨ ਡਾਈਆਕਸਾਈਡ ਅਤੇ ਧੂੰਆਂ ਪੈਦਾ ਹੁੰਦਾ ਹੈ ਜਿਹੜੇ ਸਿਹਤ ਲਈ ਹਾਨੀਕਾਰਕ ਹਨ।
? ਕਿਸੇ ਬੱਚੇ ਦੀਆਂ ਅੱਖਾਂ ਬਿੱਲੀਆਂ ਕਿਵੇਂ ਜਾਂ ਕਿਉਂ ਹੁੰਦੀਆਂ ਹਨ? ਜਦਕਿ ਕਈ ਵਾਰ ਮਾਂ ਬਾਪ ਦੀਆਂ ਅੱਖਾਂ ਬਿੱਲੀਆਂ ਨਹੀਂ ਹੁੰਦੀਆਂ।
* ਮਾਪਿਆਂ ਦੇ ਸਾਰੇ ਗੁਣ ਬੱਚਿਆਂ ਵਿਚ ਪ੍ਰਵੇਸ਼ ਹੋ ਜਾਂਦੇ ਹਨ। ਜਿਹੜੇ ਗੁਣ ਪ੍ਰਭਾਵੀ ਹੋ ਜਾਂਦੇ ਹਨ ਉਹ ਗੁਣ ਪ੍ਰਗਟ ਹੋ ਜਾਂਦੇ ਹਨ, ਬਾਕੀ ਸੁੱਤੇ ਪਏ ਰਹਿੰਦੇ ਹਨ। ਕਿਸੇ ਹੋਰ ਪੀੜ੍ਹੀ ਵਿਚ ਜਾਂ ਕਿਸੇ ਹੋਰ ਸਟੇਜ ਤੇ ਜਾ ਕੇ ਉਹ ਗੁਣ ਵੀ ਪ੍ਰਭਾਵੀ ਹੋ ਜਾਂਦੇ ਹਨ ਤੇ ਪ੍ਰਗਟ ਹੋ ਜਾਂਦੇ ਹਨ। ਇਸ ਲਈ ਬਿੱਲੀਆਂ ਅੱਖਾਂ ਵਾਲੇ ਬੱਚੇ ਦੇ ਕਿਸੇ ਦੂਰ ਦੀ ਪੀੜ੍ਹੀ ਵਿਚ ਕਿਸੇ ਨਾ ਕਿਸੇ ਦਾਦੇ-ਪੜਦਾਦੇ ਜਾਂ ਨਾਨੀ-ਪੜਨਾਨੀ ਦੀਆਂ ਅੱਖਾਂ ਜ਼ਰੂਰ ਬਿੱਲੀਆਂ ਹੋਣਗੀਆਂ।
? ਰਾਤ ਨੂੰ ਦੇਖਣ ਵਾਲੀਆਂ ਐਨਕਾਂ ਕਿਵੇਂ ਕੰਮ ਕਰਦੀਆਂ ਹਨ?
* ਰਾਤ ਨੂੰ ਦੇਖਣ ਵਾਲੀਆਂ ਐਨਕਾਂ ਆਮ ਤੌਰ ‘ਤੇ ਤਾਪ ਦੀਆਂ ਸੈਂਸੇਟਿਵ ਹੁੰਦੀਆਂ ਹਨ। ਇਨ੍ਹਾਂ ਵਿੱਚ ਅਜਿਹੇ ਸੈਂਸੇਰ ਲੱਗੇ ਹੁੰਦੇ ਹਨ ਜਿਹੜੇ ਤਾਪਮਾਨ ਦੇ ਮਾਮੂਲੀ ਫਰਕ ਨੂੰ ਵੀ ਅਨੁਭਵ ਕਰ ਲੈਂਦੇ ਹਨ। ਸੋ, ਜੀਵਤ ਵਸਤੂਆਂ ਦਾ ਆਮ ਤੌਰ ‘ਤੇ ਤਾਪਮਾਨ 370 ਸੈਲਸੀਅਸ ਦੇ ਲੱਗਭਗ ਹੁੰਦਾ ਹੈ ਅਤੇ ਆਲੇ-ਦੁਆਲੇ ਦੇ ਤਾਪਮਾਨ ਵਿੱਚ ਜਿਉਂਦੀਆਂ ਵਸਤੂਆਂ ਦੇ ਮੁਕਾਬਲੇ ਥੋੜ੍ਹਾ ਬਹੁਤ ਫਰਕ ਹੁੰਦਾ ਹੈ।
? ਜਦੋਂ ਸਾਡੇ ਸਿਰ ਵਿੱਚ ਦਰਦ ਹੁੰਦਾ ਹੋਵੇ ਤਾਂ ਅਸੀਂ ਆਮ ਤੌਰ ‘ਤੇ ਕੋਈ ਕੱਪੜਾ ਬੰਨ੍ਹ ਲੈਂਦੇ ਹਾਂ। ਕੀ ਇਸ ਤਰ੍ਹਾਂ ਕਰਨਾ ਠੀਕ ਹੈ? ਕੱਪੜਾ ਬੰਨ੍ਹਣ ਨਾਲ ਸਿਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ।
* ਬਹੁਤੇ ਵਿਅਕਤੀਆਂ ਵਿੱਚ ਸਿਰ ਦਰਦ ਮਾਨਸਿਕ ਕਾਰਨਾਂ ਕਰਕੇ ਹੁੰਦਾ ਹੈ। ਇਸ ਲਈ ਇਹ ਬਹੁਤ ਸਾਰੇ ਢੰਗਾਂ ਰਾਹੀਂ ਜਿਵੇਂ ਸਿਰ ਤੇ ਕੱਪੜਾ ਬੰਨ੍ਹਣ ਨਾਲ ਜਾਂ ਬਾਮ ਆਦਿ ਲਾਉਣ ਨਾਲ ਠੀਕ ਹੋ ਜਾਂਦਾ ਹੈ। ਇਹ ਉਪਾ* ਦੇ ਕੁਦਰਤੀ ਢੰਗ ਹਨ। ਅਜਿਹਾ ਕਰਨ ਦਾ ਕੋਈ ਨੁਕਸਾਨ ਨਹੀਂ।
? ਮੈਂ ਸਾਇੰਸ ਦਾ ਵਿਦਿਆਰਥੀ ਹਾਂ। ਮੈਨੂੰ ਹਰ ਰੋਜ਼ ਲਗਭਗ ਅੱਠ ਘੰਟੇ ਪੜ੍ਹਨਾ ਪੈਂਦਾ ਹੈ। ਮੈਂ ਆਪਣੀਆਂ ਅੱਖਾਂ ਐਨਕ ਰਹਿਤ ਰੱਖਣਾ ਚਾਹੁੰਦਾ ਹਾਂ। ਕਿਰਪਾ ਕਰਕੇ ਖੁਰਾਕ ਬਾਰੇ ਦੱਸੋ?
* ਉਮਰ ਦੇ ਵਧਣ ਨਾਲ ਨਿਗ੍ਹਾ ਦਾ ਕਮਜ਼ੋਰ ਪੈ ਜਾਣਾ ਇੱਕ ਆਮ ਵਾਪਰਨ ਵਾਲਾ ਵਰਤਾਰਾ ਹੈ। ਫਿਰ ਵੀ ਡਾਕਟਰਾਂ ਦੇ ਅਨੁਸਾਰ ਵਿਟਾਮਿਨ ਅਤੇ ਖੁਰਾਕ ਲੈ ਕੇ ਇਸ ਗਤੀ ਨੂੰ ਘਟਾਇਆ ਜਾ ਸਕਦਾ ਹੈ।
? ਕੀ ਦੰਦਾਂ ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ?
* ਜੀ ਹਾਂ, ਦੰਦਾਂ ‘ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ। ਇਸ ਲਈ ਬੁਰਸ਼ ਹਰ ਰੋਜ਼ ਇੱਕ ਦੋ ਮਿੰਟ ਲਈ ਹੀ ਕਰਨਾ ਚਾਹੀਦਾ ਹੈ।
? ਸੁੱਤੇ ਵਿਅਕਤੀ ਨੂੰ ਉਠਾਉਣ ਤੇ ਉਸਨੂੰ ਆਮ ਹਾਲਤਾਂ ਨਾਲੋਂ ਜ਼ਿਆਦਾ ਗੁੱਸਾ ਹੁੰਦਾ ਹੈ।
* ਗੁੱਸਾ ਇੱਕ ਅਜਿਹੀ ਪ੍ਰਕਿਰਿਆ ਹੈ ਕਿ ਮਨੁੱਖ ਦਾ ਇਸ ਉੱਤੇ ਪੂਰੀ ਤਰ੍ਹਾਂ ਕਾਬੂ ਹੁੰਦਾ ਹੈ। ਜਿਵੇਂ ਜੇਕਰ ਥਾਣੇਦਾਰ ਨੇ ਸਿਪਾਹੀ ਜਾਂ ਡੀ. ਐਸ. ਪੀ. ਦੇ ਉੱਪਰ ਗੁੱਸੇ ਹੋਣਾ ਹੋਵੇ ਤਾਂ ਉਹ ਆਪਣਾ ਗੁੱਸਾ ਸਿਪਾਹੀ ਉੱਪਰ ਕੱਢੇਗਾ, ਡੀ. ਐਸ. ਪੀ. ‘ਤੇ ਨਹੀਂ ਕਿਉਂਕਿ ਉਸਨੂੰ ਪਤਾ ਹੈ ਕਿ ਡੀ. ਐਸ. ਪੀ. ਦੇ ਉੱਪਰ ਕੱਢਿਆ ਗੁੱਸਾ ਉਸਨੂੰ ਮਹਿੰਗਾ ਪੈ ਸਕਦਾ ਹੈ। ਇਸ ਲਈ ਸੁੱਤੇ ਉੱਠੇ ਵਿਅਕਤੀ ਦਾ ਗੁੱਸਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਸਨੂੰ ਉਠਾਉਣ ਵਾਲਾ ਕੌਣ ਹੈ।
? ਔਰਤ ਲਈ ਮਾਂ ਬਣਨਾ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਸੰਭਵ ਹੈ ਅਤੇ ਕਿਉਂ?
* ਔਰਤਾਂ ਲਈ ਮਾਂ ਬਣਨਾ ਦਸ ਸਾਲ ਦੀ ਉਮਰ ਤੋਂ 50 ਸਾਲ ਦੀ ਉਮਰ ਤੱਕ ਸੰਭਵ ਹੈ। ਪਰ ਮੌਜੂਦਾ ਡਾਕਟਰੀ ਸਹੂਲਤਾਂ ਰਾਹੀਂ ਕੁਝ ਕੇਸਾਂ ਵਿੱਚ 70-80 ਵਰ੍ਹਿਆਂ ਦੀਆਂ ਇਸਤਰੀਆਂ ਨੂੰ ਵੀ ਮਾਵਾਂ ਬਣਾਇਆ ਜਾ ਸਕਿਆ ਹੈ।
? ਮਨੋਰੰਜਨ ਰਾਹੀਂ ਸਾਡਾ ਮੂਡ ਕਿਵੇਂ ਠੀਕ ਹੋ ਜਾਂਦਾ ਹੈ?
* ਮਨੋਰੰਜਨ ਰਾਹੀਂ ਸਾਡਾ ਧਿਆਨ ਨਿਰਾਸ਼ਾ ਪੈਦਾ ਕਰਨ ਵਾਲੀ ਸੋਚ ਤੋਂ ਪਾਸੇ ਹੋ ਜਾਂਦਾ ਹੈ। ਇਸ ਲਈ ਸਾਡਾ ਮੂਡ ਬਦਲ ਜਾਂਦਾ ਹੈ।
? ਕੀ ਯੋਗ ਰਾਹੀਂ ਦਿਲ ਦੀ ਧੜਕਣ ਰੋਕੀ ਜਾ ਸਕਦੀ ਹੈ?
* ਯੋਗ ਰਾਹੀਂ ਦਿਲ ਦੀ ਧੜਕਣ ਨੂੰ ਰੋਕਣਾ ਮੌਤ ਨੂੰ ਸੱਦਾ ਦੇਣਾ ਹੁੰਦਾ ਹੈ। ਇਸ ਲਈ ਦਿਲ ਦੀ ਧੜਕਣ ਨੂੰ ਯੋਗ ਰਾਹੀਂ ਰੋਕਣਾ ਸੰਭਵ ਨਹੀਂ ਹੈ। ਹਾਂ ਕੱਛ ਵਿਚ ਆਲੂ ਜਾਂ ਨਿੰਬੂ ਰੱਖ ਕੇ ਤੇ ਉਸਨੂੰ ਦਬਾ* ਕੇ ਖ਼ੂਨ ਦੀ ਨਾੜੀ ਵਿਚ ਖ਼ੂਨ ਦੇ ਵਹਾ* ਨੂੰ ਰੋਕਿਆ ਜਾ ਸਕਦਾ ਹੈ। ਜਿਸ ਨਾਲ ਕੁੱਝ ਸਮੇਂ ਲਈ ਕਬਜ਼ ਹੁੰਦੀ ਮਹਿਸੂਸ ਹੁੰਦੀ ਹੈ।
? ਪਸ਼ੂਆਂ ਦੀ ਨਸਲ, ਕੁਆਲਿਟੀ ਸੁਧਾਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਯਤਨ ਕੀਤੇ ਜਾਂਦੇ ਹਨ। ਮਨੁੱਖੀ ਨਸਲ ਦੇ ਸੁਧਾਰ ਲਈ ਜਾਂ ਅਤਿਅੰਤ ਵਿਕਸਿਤ ਦਿਮਾਗ ਵਾਲੇ ਬੱਚੇ ਪੈਦਾ ਕਰਨ ਲਈ ਮੈਡੀਕਲ ਸਾਇੰਸ ਕੀ ਯਤਨ ਕਰ ਰਹੀ ਹੈ।
* ਪਸ਼ੂ ਮਨੁੱਖਾਂ ਦੇ ਗੁਲਾਮ ਹਨ। ਇਸ ਲਈ ਪਾਲਤੂ ਪਸ਼ੂਆਂ ਵਿੱਚ ਜਣੇਪਾ ਮਨੁੱਖ ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਗਊਆਂ, ਮੱਝਾਂ, ਸੂਰਾਂ ਅਤੇ ਮੁਰਗੀਆਂ ਦੀ ਕਿਹੜੀ ਕਿਸਮ ਤੇ ਕਿੰਨੀ ਗਿਣਤੀ ਵਿੱਚ ਰੱਖਣੀ ਹੈ, ਇਸ ਦਾ ਫੈਸਲਾ ਫਾਰਮਾਂ ਦੇ ਮਾਲਕ ਹੀ ਕਰਦੇ ਹਨ। ਪਰ ਮਨੁੱਖ, ਮਨੁੱਖ ਦਾ ਗੁਲਾਮ ਨਹੀਂ। ਇਸ ਲਈ ਮਨੁੱਖੀ ਸੰਤਾਨ ਤੇ ਵਿਗਿਆਨਕਾਂ ਦਾ ਕੰਟਰੋਲ ਅੱਜ ਦੀਆਂ ਹਾਲਤਾਂ ਵਿੱਚ ਨਹੀਂ ਹੈ ਪਰ ਉਹ ਦਿਨ ਵੀ ਦੂਰ ਨਹੀਂ ਜਦੋਂ ਧਰਤੀ ‘ਤੇ ਰਹਿਣ ਵਾਲੇ ਸਾਰੇ ਮਨੁੱਖਾਂ ਨੂੰ ਬੱਚਿਆਂ ਨੂੰ ਪੈਦਾ ਕਰਨ ਦੇ ਹੱਕ ਸੀਮਿਤ ਕਰ ਦਿੱਤੇ ਜਾਣਗੇ। ਧਰਤੀ ਉੱਤੇ ਮਨੁੱਖਾਂ ਦੀ ਨਸਲ ਵਿੱਚ ਸੁਧਾਰ ਦੀ ਪ੍ਰਕਿਰਿਆ ਚੱਲ ਰਹੀ ਹੈ। ਬਹੁਤ ਸਾਰਿਆਂ ਬੱਚਿਆਂ ਦੀਆਂ ਅਨੁਵੰਸ਼ਕ ਬਿਮਾਰੀਆਂ ਦਾ ਪਤਾ ਲਾ ਕੇ ਉਹਨਾਂ ਨੂੰ ਪੇਟ ਵਿੱਚ ਹੀ ਠੀਕ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਤਾਂ ਪੇਟ ਵਿਚਲੇ ਭਰੂਣਾਂ ਦੇ ਅਪ੍ਰੇਸ਼ਨ ਵੀ ਕਰ ਦਿੱਤੇ ਜਾਂਦੇ ਹਨ।