ਵਾਸ਼ਿੰਗਟਨ – ਯੂਐਸ ਨੇ ਪਰਮਾਣੂੰ ਹੱਥਿਆਰਾਂ ਦੀ ਖ੍ਰੀਦ-ਫਰੋਖਤ ਮਾਮਲੇ ਤੇ ਸਾਊਦੀ ਅਰਬ ਅਤੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਵਿਦੇਸ਼ ਮੰਤਰੀ ਜਾਨ ਕੇਰੀ ਨੇ ਕਿਹਾ ਕਿ ਅਗਰ ਪਾਕਿਸਤਾਨ ਅਤੇ ਸਾਊਦੀ ਅਰਬ ਆਪਸ ਵਿੱਚ ਪਰਮਾਣੂੰ ਹੱਥਿਆਰਾਂ ਦਾ ਕਾਰੋਬਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਉਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਪਾਕਿਸਤਾਨ ਤੋਂ ਪਰਮਾਣੂੰ ਹੱਥਿਆਰ ਖ੍ਰੀਦਣ ਸਬੰਧੀ ਸਾਊਦੀ ਅਰਬ ਵੱਲੋਂ ਕੀਤੇ ਜਾ ਰਹੇ ਯਤਨਾਂ ਦੀਆਂ ਖ਼ਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਨੇ ਇਸ ਤੇ ਚਿੰਤਾ ਜਾਹਿਰ ਕਰਦੇ ਹੋਏ ਕੜੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਊਦੀ ਅਰਬ ਪਰਮਾਣੂੰ ਹੱਥਿਆਰ ਨਹੀਂ ਖ੍ਰੀਦ ਸਕਦਾ। ਕੇਰੀ ਨੇ ਕਿਹਾ, ‘ਸਾਊਦੀ ਅਰਬ ਜਾਣਦਾ ਹੈ ਅਤੇ ਮੇਰਾ ਵੀ ਇਹ ਵਿਚਾਰ ਹੈ ਕਿ ਪਰਮਾਣੂੰ ਹੱਥਿਆਰ ਪ੍ਰਾਪਤ ਕਰਨਾ ਨਾ ਤਾਂ ਉਸ ਲਈ ਸੁਰੱਖਿਅਤ ਹੈ ਅਤੇ ਨਾਂ ਹੀ ਆਸਾਨ ਹੈ।’
ਪਾਕਿਸਤਾਨ ਤੇ ਲੀਬੀਆ ਅਤੇ ਉਤਰ ਕੋਰੀਆ ਨੂੰ ਪਰਮਾਣੂੰ ਤਕਨੀਕ ਦੇਣ ਸਬੰਧੀ ਪਹਿਲਾਂ ਵੀ ਆਰੋਪ ਲਗ ਚੁੱਕੇ ਹਨ। ਇਸ ਲਈ ਪਾਕਿਸਤਾਨ ਅਤੇ ਸਾਊਦੀ ਅਰਬ ਦੀ ਨੇੜਤਾ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ।