ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਲੁਧਿਆਣਾ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਉਚੇਰੀ ਸਿੱਖਿਆਂ ਅਤੇ ਨੌਕਰੀ ਦੇ ਵਧੀਆਂ ਮੌਕਿਆਂ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਗਲੋਬਲ ਯੁਵਾ ਪਲੇਟਫ਼ਾਰਮ ਅਧੀਨ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਰਿਜਨੈਇਸ ਬਿਜ਼ਨੈਸ ਸਕੂਲ, ਜੋਹਨਬਰਗ, ਦੱਖਣੀ ਅਫ਼ਰੀਕਾ ਦੇ ਚੇਅਰਮੈਨ ਡਾ. ਮਾਰਕੋ ਸਰਵੰਜਾ ਅਤੇ ਕੰਟਰੀ ਹੈਂਡ ਡਾ. ਰਿਚਾ ਆਰੌੜਾ ਨੇ ਖ਼ਾਸ ਤੌਰ ਤੇ ਇਸ ਸੈਮੀਨਾਰ ਵਿਚ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਮਰਾਕੋ ਨੇ ਵਿਦਿਆਰਥੀਆਂ ਨੂੰ ਆਪਣੇ ਉ¤ਜਲ ਭਵਿਖ ਸਬੰਧੀ ਜਾਗਰੂਕ ਹੁੰਦੇ ਹੋਏ ਆਪਣੀ ਅੰਦਰੂਨੀ ਯੋਗਤਾ ਨੂੰ ਪਛਾਣਨ ਦੀ ਪ੍ਰੇਰਨਾ ਦਿਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਵਿਸ਼ਵ ਉਦਯੋਗਿਕ ਕ੍ਰਾਂਤੀ ਸਦਕਾ ਜਿੱਥੇ ਵਿਸ਼ਵ ਪੱਧਰ ਤੇ ਮਸ਼ੀਨੀਕਰਨ ਹੋਣ ਨਾਲ ਨੌਕਰੀ ਦੇ ਮੌਕਿਆਂ ਤੇ ਨਾਕਾਰਮਤਕ ਫ਼ਰਕ ਪਵੇਗਾ ਉਥੇ ਹੀ ਟੈਕਨੀਕਲ ਅਤੇ ਸਕਿਲੱਡ ਮੁਲਾਜ਼ਮਾਂ ਦੀ ਮੰਗ ਵੀ ਵਧੇਗੀ। ਇਸ ਲਈ ਉਨ੍ਹਾਂ ਨੂੰ ਹੁਣ ਤੋਂ ਹੀ ਆਪਣੀ ਡਿਗਰੀ ਅਨੁਸਾਰ ਬਿਹਤਰੀਨ ਅਨੁਭਵ ਲੈਣ ਲਈ ਆਪਣਾ ਧਿਆਨ ਕੇਂਦਰਿਤ ਕਰਨ। ਇਸ ਦੇ ਨਾਲ ਹੀ ਉਨ੍ਹਾਂ। ਦੱਖਣੀ ਅਫ਼ਰੀਕਾ ਵਿਚ ਭਵਿਖ ਵਿਚ ਨੌਕਰੀ ਦੇ ਮੌਕਿਆਂ ਸਬੰਧੀ ਜਾਣਕਾਰੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਮੌਕੇ ਤੇ ਡਾ. ਅਰੌੜਾ ਨੇ ਵੀ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਉਚੇਰੀ ਸਿੱਖਿਆਂ ਦੇ ਮੌਕੇ, ਵੱਖ ਵੱਖ ਦੇਸ਼ਾਂ ਵਿਚ ਨੌਕਰੀ ਦੇ ਮੌਕਿਆਂ ਅਤੇ ਉ¤ਥੋਂ ਦੇ ਰਹਿਣ ਸਹਿਣ ਸਬੰਧੀ ਜਾਣਕਾਰੀ ਦਿਤੀ।
ਇਸ ਮੌਕੇ ਤੇ ਲੁਧਿਆਣਾ ਇੰਸੀਚਿਟਿਊਟ ਆਫ਼ ਮੈਨੇਜਮੈਂਟ ਦੇ ਚੇਅਰਮੈਨ ਵਿਜੇ ਗੁਪਤਾ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਅਸੀਂ ਆਪਣੇ ਵਿਦਿਆਰਥੀਆਂ ਨੂੰ ਨੌਕਰੀਆਂ ਲੱਭਣ ਦੀ ਬਜਾਏ ਆਪਣਾ ਕਾਰੋਬਾਰ ਸ਼ੁਰੂ ਕਰਨ ਪ੍ਰੇਰਨਾ ਦਿੰਦੇ ਹਾਂ। ਪਰ ਫਿਰ ਵੀ ਨੌਜਵਾਨ ਪੀੜੀ ਵਿਚ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦੀ ਤਾਂਘ ਹੁੰਦੀ ਹੈ। ਇਸੇ ਕਰਕੇ ਇਸ ਮੈਨਜ਼ਮੈਂਟ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਸਹੀ ਤਰੀਕੇ ਨਾਲ ਜਾਣ ਅਤੇ ਬਿਹਤਰੀਨ ਜ਼ਿੰਦਗੀ ਦੇ ਮੌਕੇ ਜਿਊਣ ਦੇ ਤਰੀਕਿਆਂ ਸਬੰਧੀ ਜਾਣਕਾਰੀ ਦੇਣ ਲਈ ਇਸ ਤਰਾਂ ਦੇ ਸੈਮੀਨਾਰ ਕਰਵਾਏ ਜਾਂਦੇ ਹਨ। ਅਖੀਰ ਵਿਚ ਪਲੇਸਮੈਂਟ ਅਫ਼ਸਰ ਪ੍ਰਤੀਕ ਕਾਲੀਆਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।