ਵਾਸ਼ਿੰਗਟਨ – ਅਮਰੀਕਾ ਦੇ ਪੂਰਬੀ ਤਟਾਂ ਤੇ ਸਥਿਤ ਰਾਜਾਂ ਵਿੱਚ ਭਿਆਨਕ ਬਰਫ਼ੀਲੇ ਤੂਫ਼ਾਨਾਂ ਨਾਲ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਤੇ ਬਹੁਤ ਪ੍ਰਭਾਵ ਪਿਆ ਹੈ।ਇਸ ਤੂਫ਼ਾਨ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। 10 ਸਟੇਟਸ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਬਰਫ਼ੀਲੇ ਤੂਫ਼ਾਨ ਕਾਰਣ ਕੁਝ ਖੇਤਰਾਂ ਵਿੱਚ 15 ਤੋਂ 25 ਇੰਚ ਤੱਕ ਬਰਫ਼ ਜੰਮ ਗਈ ਹੈ।
ਅਮਰੀਕਾ ਦੇ ਪਿੱਛਲੇ 100 ਸਾਲਾਂ ਦੇ ਇਤਿਹਾਸ ਵਿੱਚ ਇਹ ਸੱਭ ਤੋਂ ਬਰਫ਼ੀਲਾ ਤੂਫ਼ਾਨ ਹੈ ਅਤੇ ਇਸ ਨੂੰ ‘ਸਨੋਜਿਲਾ’ਦਾ ਨਾਮ ਦਿੱਤਾ ਗਿਆ ਹੈ।ਪੂਰਬੀ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਤਾਂ ਇੱਕ ਮੀਟਰ ਤੋਂ ਵੀ ਵੱਧ ਬਰਫ਼ ਜੰਮ ਗਈ ਹੈ।ਨਿਊਯਾਰਕ ਸ਼ਹਿਰ ਵਿੱਚ ਭਾਰੀ ਬਰਫ਼ਬਾਰੀ ਨੂੰ ਵੇਖਦੇ ਹੋਏ ਸ਼ਹਿਰ ਦੇ ਪ੍ਰਸ਼ਾਸਨ ਵਿਭਾਗ ਨੇ ਸੜਕਾਂ,ਪੁਲਾਂ ਅਤੇ ਸੁਰੰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਖਰਾਬ ਵੈਦਰ ਨੂੰ ਵੇਖਦੇ ਹੋਏ ਸਿਟੀ ਵਿੱਚ ਕਾਰਾਂ ਦੀ ਆਵਾਜਾਈ ਅਤੇ ਮੈਟਰੋ ਸੇਵਾਵਾਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਨਿੳੂਜਰਸੀ ਅਤੇ ਵਰਜੀਨੀਆਂ ਵਿੱਚ ਲੱਖਾਂ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ ਹਨ। ਅਮਰੀਕਾ ਦੇ ਰਾਸ਼ਟਰੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਬਰਫ਼ੀਲਾ ਤੂਫ਼ਾਨ 16,000 ਕਿਲੋਮੀਟਰ ਤੱਕ ਜਾ ਸਕਦਾ ਹੈ ਜੋ ਕਿ ਬਹੁਤ ਹੀ ਖਤਰਨਾਕ ਸਾਬਿਤ ਹੋ ਸਕਦਾ ਹੈ।