ਲੁਧਿਆਣਾ : ਪੀ.ਏ.ਯੂ. ਲੈਬ ਤੇ ਲਾਇਬਰੇਰੀ ਸਟਾਫ ਐਸੋਸੀਏਸ਼ਨ ਨੇ ਆਉਂਦੀਆਂ ਚੋਣਾਂ ਦੌਰਾਨ ਬਲਦੇਵ ਸਿੰਘ ਵਾਲੀਆ ਗਰੁੱਪ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਪੀ.ਏ.ਯੂ ਸਥਿਤ ਖੇਤੀਬਾੜੀ ਕਾਲਜ਼ ਦੇ ਪ੍ਰੀਖਿਆ ਹਾਲ ਸਾਹਮਣੇ ਹੋਈ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਲਿਆ ਗਿਆ, ਜਿਸ ਮੌਕੇ ਵੱਡੀ ਗਿਣਤੀ ’ਚ ਲੈਬ ਤੇ ਲਾਇਬਰੇਰੀ ਸਟਾਫ ਦੇ ਕਰਮਚਾਰੀ ਸ਼ਾਮਿਲ ਹੋਏ।
ਮੀਟਿੰਗ ਦੀ ਕਾਰਵਾਈ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰੀਕ ਸਿੰਘ ਘੁੰਗਰਾਣਾ ਵੱਲੋਂ ਸੰਭਾਲੀ ਗਈ। ਜਦਕਿ ਕਰਮਚਾਰੀ ਆਗੂਆਂ ’ਚ ਸੁਰਿੰਦਰ ਸਿੰਘ, ਧਰਮਿੰਦਰ ਸਿੰਘ, ਵਿਨੈ ਕੁਮਾਰ ਤਿਵਾੜੀ, ਰਮੇਸ਼ ਮਸੰਦ, ਜੋਗਿੰਦਰ ਸਿੰਘ, ਭਜਨ ਸਿੰਘ, ਸ਼ਮਸ਼ੇਰ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਲੈਬ ਤੇ ਲਾਇਬਰੇਰੀ ਸਟਾਫ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਵੱਖ ਵੱਖ ਮੰਗਾਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ।
ਇਸ ਦੌਰਾਨ ਮੀਟਿੰਗ ’ਚ ਸ਼ਾਮਿਲ ਹੋਏ ਅੰਬ ਗਰੁੱਪ ਦੇ ਪ੍ਰਧਾਨਗੀ ਅਹੁਦੇ ਲਈ ਉਮੀਦਵਾਰ ਬਲਦੇਵ ਸਿੰਘ ਵਾਲੀਆ ਤੇ ਜਨਰਲ ਸਕੱਤਰ ਮਨਮੋਹਨ ਸਿੰਘ ਸਾਹਮਣੇ ਐਸੋਸੀਏਸ਼ਨ ਵੱਲੋਂ ਆਪਣੀਆਂ ਮੁੱਖ ਮੰਗਾਂ, ਜਿਨ੍ਹਾਂ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਾਰ ’ਤੇ ਪੇ ਗ੍ਰੇਡ 1900 ਤੋਂ 2400 ਰੁਪਏ, 2400 ਤੋਂ 3200 ਰੁਪਏ ਕਰਵਾਉਣ, ਤਰੱਕੀ ਦਾ ਸਮਾਂ ਘੱਟ ਕਰਵਾਉਣ, 40, 80, 120 ਦਿਵਾਉਣ ਨੂੰ ਰੱਖਦਿਆਂ, ਇਨ੍ਹਾਂ ਯਕੀਨੀ ਤੌਰ ’ਤੇ ਲਾਗੂ ਕਰਵਾਉਣ ਲਈ ਕਿਹਾ ਗਿਆ।
ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਵਾਲੀਆ ਨੇ ਭਰੋਸਾ ਦਿੱਤਾ ਕਿ ਚੋਣਾਂ ਜਿੱਤਣ ਤੋਂ ਬਾਅਦ ਲੈਬ ਤੇ ਲਾਇਬਰੇਰੀ ਸਟਾਫ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਵਾਇਆ ਜਾਵੇਗਾ।
ਇਸ ਮੌਕੇ ਲੈਬ ਸਟਾਫ ਦੇ ਮੁਲਾਜ਼ਮਾਂ ਵੱਲੋਂ ਸਰਬਸੰਮਤੀ ਨਾਲ 5 ਫਰਵਰੀ ਨੂੰ ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਦੌਰਾਨ ਵਾਲੀਆ ਤੇ ਉਨ੍ਹਾਂ ਦੀ ਅੰਬ ਵਾਲੀ ਟੀਮ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਮੁਲਾਜ਼ਮਾਂ ਨੇ ਇਕ ਅਵਾਜ਼ ’ਚ ਕਿਹਾ ਕਿ ਉਹ ਵਾਲੀਆ ਗਰੁੱਪ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਮੀਟਿੰਗ ’ਚ ਹੋਰਨਾਂ ਤੋਂ ਇਲਾਵਾ, ਰਾਕੇਸ਼ ਕੁਮਾਰ, ਬਿਕ੍ਰਮਜੀਤ ਸਿੰਘ, ਅਵਰੇਜ ਸਿੰਘ, ਅਮਰਜੀਤ ਸਿੰਘ, ਬਹਾਦਰ ਸਿੰਘ, ਅਦਿਤਿਆ ਸ਼ਰਮਾ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ ਗੁਰਮ, ਸੁਰਜੀਤ ਸਿੰਘ, ਸੁਰਿੰਦਰ ਬਾੜਾ, ਅਮਰਨਾਥ, ਰੋਹਿਤ ਕੁਮਾਰ, ਸੁਭਾਸ਼ ਕੁਮਾਰ, ਮਨੋਹਰ ਲਾਲ, ਅਵਤਾਰ ਸਿੰਘ ਵੀ ਮੌਜ਼ੂਦ ਰਹੇ।