ਲੁਧਿਆਣਾ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਪੰਜਾਬ ਦੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ‘ਅਜੋਕੇ ਕੌਮੀ ਹਾਲਾਤ ਅਤੇ ਪ੍ਰਗਟਾਵੇ ਦੀ ਆਜ਼ਾਦੀ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਵਿਖੇ 31 ਜਨਵਰੀ ਨੂੰ ਸਵੇਰੇ 10.30 ਵਜੇ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚ ਸਰਵਸ੍ਰੀ ਗੁਰਬਚਨ ਸਿੰਘ ਭੁੱਲਰ, ਡਾ. ਸੁਰਜੀਤ ਪਾਤਰ, ਅਜਮੇਰ ਔਲਖ, ਬਲਦੇਵ ਸਿੰਘ, ਮੋਹਨਜੀਤ ਅਤੇ ਡਾ. ਪਰਮਿੰਦਰ ਸਿੰਘ ਪ੍ਰਮੁੱਖ ਤੌਰ ’ਤੇ ਪਹੁੰਚ ਰਹੇ ਹਨ।
ਯਾਦ ਰਹੇ ਪਿੱਛਲੇ ਕੁਝ ਸਮੇਂ ਤੋਂ ਹਿੰਦੁਸਤਾਨ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਬੁੱਧੀਜੀਵੀ ਵਰਗ ਬੜੀ ਚਿੰਤਾ ਵਿਚ ਹੈ। ਇਸੇ ਕਾਰਨ ਚਾਲੀ ਦੇ ਕਰੀਬ ਸਾਹਿਤਕਾਰਾਂ ਨੇ ਆਪਣੇ ਕੌਮੀ ਪੱਧਰ ਤੱਕ ਦੇ ਸਨਮਾਨ ਵਾਪਸ ਕਰ ਦਿੱਤੇ ਸਨ। ਇਸੇ ਗੱਲ ਨੂੰ ਮੁਖ ਰੱਖ ਕੇ ਪ੍ਰਗਤੀਸ਼ੀਲ ਲੇਖਕ ਸੰਘ ਆਪਣਾ ਫਰਜ਼ ਸਮਝਦੀ ਹੋਈ ਇਸ ਲਹਿਰ ਨੂੰ ਠੀਕ ਦਿਸ਼ਾ ਵੱਲ ਹੋਰ ਅੱਗੇ ਵਧਾਉਣਾ ਚਾਹੁੰਦੀ ਹੈ ਤਾਂ ਜੋ ਸਥਾਪਤੀ ਦੀਆਂ ਪਾੜੋ ਤੇ ਰਾਜ ਕਰੋ ਨੀਤੀਆਂ ਤੋਂ ਜਨ ਸਾਧਾਰਣ ਨੂੰ ਅਗਾਹ ਕੀਤਾ ਜਾ ਸਕੇ।
ਸਹਿਯੋਗੀ ਸੰਸਥਾਵਾਂ ਵਿਚ ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ, ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ, ਕਵਿਤਾ ਕੇਂਦਰ ਚੰਡੀਗੜ੍ਹ (ਰਜਿ.), ਕੌਮਾਂਤਰੀ ਲੇਖਕ ਮੰਚ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ, ਸਿਰਸਾ, ਲੋਕ ਸਾਹਿਤ ਮੰਚ, ਲੁਧਿਆਣਾ, ਇਪਟਾ (ਪੰਜਾਬ ਚੰਡੀਗੜ੍ਹ, ਲੁਧਿਆਣਾ), ਫੋਕਲੋਰ ਰਿਸਰਚ ਅਕਾਦਮੀ ਪੰਜਾਬ ਸ਼ਾਮਲ ਹਨ।
ਇਸ ਮੰਤਵ ਲਈ ਹੋਰਨਾਂ ਤੋਂ ਇਲਾਵਾ ਡਾ. ਐੱਸ . ਤਰਸੇਮ, ਪ੍ਰੋ. ਸੁਰਜੀਤ ਜੱਜ, ਡਾ. ਲਾਭ ਸਿੰਘ ਖੀਵਾ, ਡਾ. ਕਰਮਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਰਾਮਪੁਰੀ, ਜਨਮੇਜਾ ਸਿੰਘ ਜੌਹਲ, ਮਹਿੰਦਰਦੀਪ ਗਰੇਵਾਲ, ਰਮੇਸ਼ ਯਾਦਵ, ਹਰਮੀਤ ਵਿਦਿਆਰਥੀ, ਦੀਪ ਜਗਦੀਪ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਸ਼ਬਦੀਸ਼, ਸੰਜੀਵਨ ਸਿੰਘ, ਸੁਖਮਿੰਦਰ ਰਾਮਪੁਰੀ, ਜਸਵੀਰ ਝੱਜ, ਡਾ. ਗੁਰਮੇਲ ਸਿੰਘ, ਸਿਰੀ ਰਾਮ ਅਰਸ਼, ਕਰਮ ਸਿੰਘ ਵਕੀਲ, ਜਸਪਾਲ ਮਾਨਖੇੜਾ, ਬਲਕਾਰ ਸਿੱਧੂ ਨੇ ਸਮੂਹ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।