ਜਬਲਪੁਰ – ਮੱਧਪ੍ਰਦੇਸ਼ ਹਾਈਕੋਰਟ ਨੇ ਫ਼ਿਲਮ ਬਾਜੀਰਾਵ ਮਸਤਾਨੀ ਨੂੰ ਸੈਂਸਰ ਬੋਰਡ ਦੁਆਰਾ ਜਾਰੀ ਕੀਤੇ ਗਏ ਸਰਟੀਫਿਕੇਟ ਦੇ ਸਬੰਧ ਵਿੱਚ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਮੁੱਖ ਸਕੱਤਰ, ਸੈਂਸਰ ਬੋਰਡ ਦੇ ਚੇਅਰਮੈਨ,ਸੰਜੇ ਲੀਲਾ ਭੰਸਾਲੀ, ਪ੍ਰਕਾਸ਼ ਕਪਾਡੀਆ, ਰਣਵੀਰ, ਦੀਪਿਕਾ ਪਾਦੁਕੋਣ,ਪ੍ਰਿਅੰਕਾ ਚੋਪੜਾ ਅਤੇ ਕਈ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਬਾਜੀਰਾਵ ਦੇ ਵੰਸ਼ ਵਿੱਚੋਂ ਸੀਹੋਰ ਜਿਲ੍ਹੇ ਦੇ ਗੋਹਾਪੁਰਾ ਕਸਬੇ ਵਿੱਚ ਰਹਿਣ ਵਾਲੇ ਤਮਕੀਨ ਅਲੀ ਬਹਾਦਰ ਨੇ ਇੱਕ ਪਟੀਸ਼ਨ ਦਾਇਰ ਕਰਕੇ ਆਰੋਪ ਲਗਾਇਆ ਹੈ ਕਿ ਬਾਜੀਰਾਵ ਫ਼ਿਲਮ ਨੂੰ ਇਤਿਹਾਸਿਕ ਦੱਸਿਆ ਗਿਆ ਹੈ। ਇਸ ਵਿੱਚ ਪੇਸ਼ਵਾ ਅਤੇ ਮਸਤਾਨੀ ਬੇਗਮ ਦਾ ਅਕਸ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਜਸਟਿਸ ਐਸ ਕੇਮਕਰ ਨੇ ਪਟੀਸ਼ਨ ਵਿੱਚ ਲਗਾਏ ਗਏ ਆਰੋਪਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨੋਟਿਸ ਜਾਰੀ ਕੀਤਾ ਹੈ। ਦਰਖਾਸਤ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪੂਰਵਜ਼ ਬਾਜ਼ੀਰਾਵ ਦੇਸ਼ ਦੇ ਇਤਿਹਾਸ ਵਿੱਚ ਨਾਇਕ ਰਹੇ ਹਨ ਅਤੇ ਜੋ ਫ਼ਿਲਮ ਬਣਾਈ ਗਈ ਹੈ, ਉਸ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਮਿਰਚ ਮਸਾਲਾ ਲਾ ਕੇ ਪੇਸ਼ ਕੀਤਾ ਗਿਆ ਹੈ। ਉਸ ਵਿੱਚ ਗਲਤ ਤੱਥ ਪੇਸ਼ ਕੀਤੇ ਗਏ ਹਨ।