ਮੁੰਬਈ – ਬੀਜੇਪੀ ਸਰਕਾਰ ਵੱਲੋਂ ਆਪਣੇ ਚਾਪਲੂਸਾਂ ਨੂੰ ਦਿੱਤੇ ਗਏ ਪਦਮ ਅਵਾਰਡਾਂ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਸਿੱਧ ਕਮੇਡੀ ਅਦਾਕਾਰ ਅਤੇ ਸਕਰਿਪਟ ਰਾਈਟਰ ਕਾਦਰ ਖਾਨ ਨੇ ਕਿਹਾ ਕਿ ਪਹਿਲਾਂ ਸਨਮਾਨ ਦਿੰਦੇ ਸਮੇਂ ਇਮਾਨਦਾਰੀ ਵਰਤੀ ਜਾਂਦੀ ਸੀ, ਪਰ ਹੁਣ ਉਹ ਗੱਲ ਨਹੀਂ ਰਹੀ। ਹੁਣ ਅਵਾਰਡਾਂ ਦੇ ਨਾਲ ਸਵਾਰਥ ਜੁੜਿਆ ਨਜ਼ਰ ਆਉਂਦਾ ਹੈ। ਉਨ੍ਹਾਂ ਨੇ ਕਿਹਾ ਨਿ ਅਨੁਪਮ ਖੇਰ ਨੇ ਪੀਐਮ ਮੋਦੀ ਦੇ ਗੁਣ ਗਾਉਣ ਦੇ ਸਿਵਾਏ ਅਜਿਹਾ ਕੀ ਖਾਸ ਕੀਤਾ ਹੈ ਜਿਸ ਕਰਕੇ ਉਸ ਨੂੰ ਅਵਾਰਡ ਦਿੱਤਾ ਗਿਆ ਹੈ।
ਸੱਭ ਨੂੰ ਹਸਾਉਣ ਵਾਲੇ ਕਮੇਡੀ ਕਿੰਗ ਕਾਦਰਖਾਨ ਨੇ ਪਦਮ ਅਵਾਰਡ ਚਾਪਲੂਸਾਂ ਨੂੰ ਦਿੱਤੇ ਜਾਣ ਤੇ ਬੜੇ ਦੁੱਖੀ ਮਨ ਨਾਲ ਕਿਹਾ, ‘ਇਹ ਚੰਗਾ ਹੀ ਹੋਇਆ ਕਿ ਉਨ੍ਹਾਂ ਲੋਕਾਂ ਨੇ ਮੈਨੂੰ ਪਦਮ ਸ੍ਰੀ ਅਵਾਰਡ ਨਹੀਂ ਦਿੱਤਾ। ਮੈਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਦੀ ਚਾਪਲੂਸੀ ਨਹੀਂ ਕੀਤੀ ਅਤੇ ਨਾਂ ਹੀ ਅੱਗੇ ਕਰੂੰਗਾ। ਮੈਨੂੰ ਅਜਿਹਾ ਅਵਾਰਡ ਨਹੀਂ ਚਾਹੀਦਾ, ਜੋ ਇਸ ਵਾਰ ਅਜਿਹੇ ਲੋਕਾਂ (ਫਿ਼ਲਮੀ ਦੁਨੀਆਂ ਨਾਲ ਜੁੜੇ ਲੋਕਾਂ) ਨੂੰ ਦਿੱਤਾ ਜਾ ਰਿਹਾ ਹੈ।”
ਕਾਦਰ ਖਾਨ ਨੇ ਰਾਜਨੀਤੀ ਨਾਲ ਜੁੜੇ ਅਦਾਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ, ‘ਮੈਂ ਅਜਿਹੇ ਅਦਾਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਰਾਜਨੀਤੀ ਛੱਡ ਕੇ ਫਿ਼ਲਮ ਇੰਡਸਟਰੀ ਵਿੱਚ ਵਾਪਿਸ ਪਰਤ ਆਉਣ। ਵਾਪਿਸ ਆ ਜਾਵੋ ਉਹ ਤੁਹਾਡੀ ਮੰਜਿ਼ਲ ਨਹੀਂ ਹੈ। ਇਹ ਤੁਹਾਨੂੰ ਸਿਰਫ਼ ਤੋੜੇਗੀ।’
now a days only chaploos like anupa are running the govt.