ਵਾਸ਼ਿੰਗਟਨ – ਹਿਲਰੀ ਕਲਿੰਟਨ ਦੇ ਨਿਜੀ ਸਰਵਰ ਵਿੱਚ ਇੱਕ ਦਰਜਨ ਤੋਂ ਵੱਧ ਈਮੇਲ ਨੂੰ ਵਾਈਟ ਹਾਊਸ ਵੱਲੋਂ ‘ਟਾਪ ਸੀਕ੍ਰਿਟ’ ਦੱਸਿਆ ਗਿਆ ਹੈ। ਇਸ ਦਾ ਮਤਲੱਬ ਇਹੋ ਨਿਕਲਦਾ ਹੈ ਕਿ ਇਹ ਅਮਰੀਕਾ ਦੀਆਂ ਸੱਭ ਤੋਂ ਵੱਧ ਗੁਪਤ ਫਾਈਲਾਂ ਵਿੱਚੋਂ ਸਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕਿਰਬੀ ਨੇ ਕਿਹਾ ਹੈ ਕਿ ਇਹ ਦਸਤਾਵੇਜ਼ ਜਿਸ ਸਮੇਂ ਭੇਜੇ ਗਏ ਸਨ, ਉਸ ਸਮੇਂ ਇਹ ਗੁਪਤ ਨਹੀਂ ਸਨ।
ਸਾਬਕਾ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਮੰਨਿਆ ਹੈ ਕਿ ਉਸ ਨੇ ਵਿਦੇਸ਼ਮੰਤਰੀ ਰਹਿੰਦੇ ਹੋਏ ਉਨ੍ਹਾਂ ਸਰਕਾਰੀ ਈਮੇਲ ਦੀ ਬਜਾਏ ਆਪਣੇ ਨਿਜੀ ਸਰਵਰ ਦੁਆਰਾ ਨਿਜੀ ਈਮੇਲ ਦਾ ਇਸਤੇਮਾਲ ਕਰਕੇ ਗਲਤੀ ਕੀਤੀ ਸੀ। ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਮੈਸਜ਼ ਇਸ ਲਈ ‘ਟਾਪ ਸੀਕ੍ਰਿਟ’ ਐਲਾਨੇ ਗਏ ਸਨ ਕਿ ਊਨ੍ਹਾਂ ਦੇ ਸਾਹਮਣੇ ਆਉਣ ਤੇ ਰਾਸ਼ਟਰ ਦੀ ਸੁਰੱਖਿਆ ਲਈ ਬਹੁਤ ਗੰਭੀਰ ਹੋ ਸਕਦੇ ਸਨ।
ਡੈਮੋਕਰੇਟ ਵੱਲੋਂ ਰਾਸ਼ਟਰਪਤੀ ਉਮੀਦਵਾਰ ਹਿਲਰੀ ਦੇ ਵਿਰੋਧੀ ਉਸ ਉਪਰ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਆਰੋਪ ਲਗਾਉਂਦੇ ਰਹੇ ਹਨ। ਵਿਦੇਸ਼ ਵਿਭਾਗ ਨੇ ਅਜੇ ਤੱਕ ਹਿਲਰੀ ਦੇ ਨਿਜੀ ਸਰਵਰ ਦੇ 7,000 ਪੇਜਾਂ ਨੂੰ ਸਰਵਜਨਿਕ ਨਹੀਂ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 29 ਫਰਵਰੀ ਨੂੰ ਮੈਸਿਜ਼ ਦੀ ਆਖਰੀ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ।