ਲੁਧਿਆਣਾ – ਅੱਜ ਪੰਜਾਬੀ ਵਿਰਾਸਤੀ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ ਸਾਥੀਆਂ ਸਮੇਤ, ਦਿਆਨੰਦ ਹਸਪਤਾਲ ਹੀਰੋ ਹਾਰਟ ਸੈਂਟਰ ਵਿਖੇ ਮਹਰੂਮ ਗਾਇਕ, ਤੂੰਬੀ ਦੇ ਨਿਰਮਾਤਾ ਸ੍ਰੀ ਲਾਲ ਚੰਦ ਯਮਲਾ ਜੱਟ ਜੀ ਸਪੁੱਤਰ, ਸ੍ਰੀ ਜਸਦੇਵ ਯਮਲਾ ਜੀ ਦਾ ਹਾਲ ਚਾਲ ਪੁੱਛਣ ਗਏ। ਸ੍ਰੀ ਜਗਦੇਵ ਯਮਲਾ ਜੱਟ ਜੀ ਪਿਛਲੇ ਚਾਰ ਦਿਨਾਂ ਤੋਂ ਇੱਥੇ ਦਾਖ਼ਲ ਹਨ। ਉਨ੍ਹਾਂ ਨੂੰ ਹਾਰਟ ਅਟੈਕ ਹੋ ਗਿਆ ਸੀ, ਜੋ ਹੁਣ ਬੈਕਸੀਨੇਟਰ ਤੇ ਹਨ। ਇਸ ਸਮੇਂ ਉਨ੍ਹਾਂ ਨਾਲ ਪੰਜਾਬੀ ਸੰਗੀਤ ਸਭਾ ਦੇ ਪ੍ਰਧਾਨ ਚੰਨ ਸ਼ਾਹਕੋਟੀ, ਉਪ ਪ੍ਰਧਾਨ ਸ੍ਰੀ ਰੌਸ਼ਨ ਸਾਗਰ ਨਾਲ ਮੌਜੂਦ ਸਨ। ਉਨ੍ਹਾਂ ਸ੍ਰੀ ਯਮਲਾ ਜੀ ਦੀ ਧਰਮਪਤਨੀ ਬੀਬੀ ਸਰਬਜੀਤ ਚਿਮਟੇ ਵਾਲੀ ਨਾਲ, ਉਨ੍ਹਾਂ ਦੀ ਸਿਹਤ ਸਬੰਧੀ ਹਾਲ ਚਾਲ ਪੁੱਛਿਆ। ਸ੍ਰੀ ਸੇਠੀ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਅਪੀਲ ਕੀਤੀ ਸ੍ਰੀ ਯਮਲਾ ਜੀ ਦੇ ਇਲਾਜ ਦਾ ਖਰਚਾ ਸਾਰਾ ਸਰਕਾਰੀ ਪੱਧਰ ਤੇ ਹੋਵੇ। ਯਮਲਾ ਪਰਿਵਾਰ ਨੇ ਸੱਭਿਆਚਾਰ ਲਈ ਵਡੇਰਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸਮੁੱਚੇ ਪੰਜਾਬੀਆਂ ਅਤੇ ਕਲਾ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਪਰਿਵਾਰ ਨਾਲ ਸੰਪਰਕ ਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਨ। ਇਸ ਸਮੇਂ ਉਨ੍ਹਾਂ ਨਾਲ ਯਮਲਾ ਪਰਿਵਾਰ ਦੇ ਮੈਂਬਰ ਅਤੇ ਪ੍ਰਸ਼ਾਸ਼ਨ ਮੌਜੂਦ ਸਨ। ਹਸਪਤਾਲ ਵਿਚ ਉਨ੍ਹਾਂ ਦੀ ਖ਼ਬਰ ਲੈਣ ਵਾਸਤੇ ਹੋਰ ਬਹੁਤ ਕਲਾ ਪ੍ਰੇਮੀ ਤੇ ਮੰਚ ਦੇ ਮੌਜੂਦ ਸਨ।
ਪੰਜਾਬੀ ਵਿਰਾਸਤੀ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਜਸਦੇਵ ਯਮਲਾ ਦਾ ਹਾਲ ਚਾਲ ਪੁੱਛਣ ਗਏ
This entry was posted in ਪੰਜਾਬ.