ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ, ਪੰਜਾਬੀ ਬਾਗ ਵਿਖੇ 2 ਦਿਨੀ ਸਭਿਆਚਾਰਕ ਅਤੇ ਬੌਧਿਕ ਮੁਕਾਬਲੇ ਇੰਟਰ ਕਾੱਲੇਜ ਪੱਧਰ ’ਤੇ ਕਰਵਾਏ ਗਏ। ਅਨੁਗੂੰਜ-2016 ਦੇ ਨਾਂ ਦੇ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਡਾਂਸ, ਡਰਾਮਾ, ਕਲਾਸੀਕਲ ਸੰਗੀਤ, ਗਰੂੱਪ ਸੌਂਗ, ਕੁਵੀਜ਼, ਹਿੰਦੀ ਅਤੇ ਅੰਗਰੇਜੀ ਭਾਸ਼ਾ ਵਿਚ ਡੀਬੇਟ, ਕਾਰਟੂਨ ਬਣਾਉਣਾ, ਪੇਂਟਿੰਗ, ਬੈਂਡ, ਲੋਕ ਨ੍ਰਿੱਤ, ਕਲਾਸੀਕਲ ਡਾਂਸ, ਵੈਸਟਰਨ ਗੀਤ ਗਾਇਨ, ਕਵਿਤਾ, ਰੰਗੋਲੀ, ਨਾਟਕ, ਮੋਨੋ ਐਕਟਿੰਗ ਅਤੇ ਕਲੇ ਮਾੱਡਲਿੰਗ ਵਰਗੇ ਮੁਕਾਬਲੇ ਕਰਵਾਏ ਗਏ।
ਕਾਲੇਜ ਦੀ ਡਾਇਰੈਕਟਰ ਡਾ। ਸੰਗੀਤਾ ਗੁਪਤਾ ਵੱਲੋਂ ਸ਼ਮਾਂ ਰੌਸ਼ਨ ਕਰਕੇ ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਨੌਜਵਾਨਾਂ ਦੀ ਕਾਬਲੀਅਤ ਨੂੰ ਭਵਿੱਖ ਦੀ ਸੋਚ ਨਾਲ ਜੋੜਨ ਵਾਸਤੇ ਇਹ ਉਪਰਾਲੇ ਬਹੁਤ ਜਰੂਰੀ ਹਨ। ਉਨ੍ਹਾਂ ਨੇ ਇਹਨਾਂ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਸਤੇ ਨੌਜਵਾਨਾਂ ਨੂੰ ਪ੍ਰੇਰਣਾ ਵੀ ਕੀਤੀ। ਇਸ ਪ੍ਰੋਗਰਾਮ ਦੌਰਾਨ ਇੰਦਰਪ੍ਰਸਥ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਵੱਖ-ਵੱਖ ਕਾੱਲੇਜਾਂ ਦੀਆਂ ਟੀਮਾਂ ਨੇ ਆਪਣੀ ਕਾਬਲੀਅਤ ਦੇ ਜੌਹਰ ਇਹਨਾਂ 31 ਵਿਧਾਵਾਂ ਦੇ ਮਾਹਿਰ ਜੱਜਾਂ ਦੇ ਸਾਹਮਣੇ ਪੇਸ਼ ਕੀਤੇ।ਜੱਜਾਂ ਵੱਲੋਂ ਕਾਬਲੀਅਤ ਦੇ ਆਧਾਰ ’ਤੇ ਜੇਤੂ ਟੀਮਾਂ ਦੀ ਚੋਣ ਕਰਕੇ ਅੱਗਲੇ ਰਾਉਂਡ ’ਚ ਉਨ੍ਹਾਂ ਟੀਮਾਂ ਦੀ ਭਾਗੀਦਾਰੀ ਨੂੰ ਨੀਅਤ ਵੀ ਕੀਤਾ ਗਿਆ।
ਗਾਇਕ ਸ਼ਮਸ਼ੇਰ ਮਹਿੰਦੀ ਅਤੇ ਹੋਰ ਕਈ ਪਤਵੰਤੇ ਲੋਕਾਂ ਨੇ ਬੱਚਿਆਂ ਦੀ ਪੇਸ਼ਕਾਰੀ ਦਾ ਨਜ਼ਾਰਾ ਤੱਕਿਆ। ਕਮੇਟੀ ਦੀ ਉੱਚ ਸਿੱਖਿਆ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਅਤੇ ਅਦਾਰੇ ਦੇ ਚੇਅਰਮੈਨ ਪਰਮਜੀਤ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮਾਂ ਦੀ ਵੰਡ ਕੀਤੀ ਗਈ। ਅਦਾਰੇ ਦੀ ਐਚ।ਓ।ਡੀ। ਡਾ। ਨਿਧੀ ਖੁਰਾਨਾ ਵੱਲੋਂ ਆਏ ਹੋਏ ਸਾਰੇ ਪਤਵੰਤਿਆ ਨੂੰ ਜੀ ਆਇਆ ਕਿਹਾ ਗਿਆ।