ਲੰਡਨ – ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੇ ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਦੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤੇ ਜਾਣ ਦੇ ਫੈਂਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਬੇਕਸੂਰ ਹਨ। ਸੰਯੁਕਤ ਰਾਸ਼ਟਰ ਦੇ ਪੈਨਲ ਨੇ ਸ਼ੁਕਰਵਾਰ ਨੂੰ ਇੱਕ ਫੈਂਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਬ੍ਰਿਟੇਨ ਅਤੇ ਸਵੀਡਨ ਨੂੰ ਪਿੱਛਲੇ ਪੰਜ ਸਾਲ ਤੋਂ ਅਸਾਂਜੇ ਨੂੰ ‘ਮਨਮਰਜ਼ੀ ਨਾਲ ਹਿਰਾਸਤ ਵਿੱਚ ਰੱਖੇ ਜਾਣ’ ਕਰਕੇ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਦੇ ਇਸ ਫੈਂਸਲੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇ ਬੇਕਸੂਰ ਹੋਣ ਦੇ ਦਾਅਵੇ ਨੂੰ ਸਹੀ ਠਹਿਰਾਉਂਦਾ ਹੈ।ਲੰਡਨ ਵਿੱਚ ਇਕਵਾਡੋਰ ਦੇ ਲੰਡਨ ਵਿੱਚ ਸਥਿਤ ਦੂਤਾਵਾਸ ਵਿੱਚ ਰਹਿ ਰਹੇ ਅਸਾਂਜੇ ਨੇ ਵੀਡੀਓ ਲਿੰਕ ਦੁਆਰਾ ਕਿਹਾ, ‘ ਹੁਣ ਇਹ ਸਵੀਡਨ ਅਤੇ ਬ੍ਰਿਟੇਨ ਦੀਆਂ ਸਰਕਾਰਾਂ ਦੀ ਇਹ ਜਿੰਮੇਵਾਰੀ ਹੈ ਕਿ ਊਹ ਇਸ ਆਦੇਸ਼ ਨੂੰ ਲਾਗੂ ਕਰਵਾਏ।’ ਅਸਾਂਜੇ ਨੇ ਇਸ ਫੈਂਸਲੇ ਨੂੰ ਅਹਿਮ ਜਿੱਤ ਦੱਸਦੇ ਹੋਏ ਕਿਹਾ, ‘ਇਹ ਮੇਰੇ ਚਿਹਰੇ ਤੇ ਮੁਸਕਰਾਹਟ ਲੈ ਕੇ ਆਇਆ ਹੈ।’
ਪੰਜ ਮੈਂਬਰੀ ਸਮੂੰਹ ਦੇ ਪ੍ਰਧਾਨ ਹੋਂਗ ਨੇ ਕਿਹਾ ਕਿ ਪੈਨਲ ਦਾ ਇਹ ਮੰਨਣਾ ਹੈ ਕਿ ਅਸਾਂਜੇ ਦੀ ਮਨਮਾਮੀ ਹਿਰਾਸਤ ਸਮਾਪਤ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਸਰੀਰਕ ਅਤੇ ਆਵਾਜਾਈ ਦੀ ਸੁਤੰਤਰਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮੁਆਵਜ਼ਾ ਪ੍ਰਾਪਤ ਕਰਨ ਦਾ ਹੱਕ ਵੀ ਮਿਲਣਾ ਚਾਹੀਦਾ ਹੈ। ਸਵੀਡਨ ਅਤੇ ਬ੍ਰਿਟੇਨ ਨੇ ਇਸ ਫੈਂਸਲੇ ਨੂੰ ਖਾਰਿਜ਼ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕੁਝ ਵੀ ਬਦਲਣ ਵਾਲਾ ਨਹੀਂ ਹੈ।