ਮੈਨਚੈਸਟਰ – ਬਿਜ਼ਨਸਮੈਨ ਡੋਨਲਡ ਟਰੰਪ ਨੇ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੇ ਤੌਰ ਤੇ ਨਿਊ ਹੈਮਸ਼ਾਇਰ ਸਟੇਟ ਵਿੱਚ ਹੋਈ ਪ੍ਰਾਇਮਰੀ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ।ਡੈਮੋਕ੍ਰੇਟ ਪਾਰਟੀ ਵੱਲੋਂ ਇਸ ਪ੍ਰਾਇਮਰੀ ਚੋਣ ਵਿੱਚ ਬਰਨੀ ਸੈਂਡਰਸ ਕਾਮਯਾਬ ਰਹੇ ਹਨ। ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੂੰ ਇਸ ਚੋਣ ਵਿੱਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਨਿਊ ਹੈਮਸ਼ਾਇਰ ਸਟੇਟ ਵਿੱਚ ਡੋਨਲਡ ਟਰੰਪ ਨੂੰ 34 ਫੀਸਦੀ ਵੋਟ ਮਿਲੇ, ਜਦੋਂ ਕਿ ਗਵਰਨਰ ਜਾਨ ਕੇਸਿਕ 16 ਫੀਸਦੀ ਵੋਟ ਪ੍ਰਾਪਤ ਕਰਕੇ ਦੂਸਰੇ ਸਥਾਨ ਤੇ ਰਹੇ। ਆਈਓਵਾ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਟੇਡ ਕਰੂਜ਼ 12 ਫੀਸਦੀ ਵੋਟ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੇ। ਡੈਮੋਕ੍ਰੇਟ ਦੇ ਬਰਨੀ ਸੈਂਡਰਸ ਨੇ 59 ਫੀਸਦੀ ਵੋਟ ਪ੍ਰਾਪਤ ਕਰਕੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਹਿਲਰੀ ਕਲਿੰਟਨ 38 ਫੀਸਦੀ ਵੋਟਾਂ ਪ੍ਰਾਪਤ ਕਰਕੇ ਦੂਸਰੇ ਸਥਾਨ ਤੇ ਰਹੀ। ਇਸ ਤੋਂ ਬਾਅਦ ਅਗਲੀ ਪ੍ਰਾਇਮਰੀ ਚੋਣ ਨਵਾਡਾ ਅਤੇ ਦੱਖਣੀ ਕੈਰੋਲਾਈਨਾਂ ਵਿੱਚ ਹੋਵੇਗੀ।