ਜੱਸ ਚਾਹਲ (ਕੈਲਗਰੀ): ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਫਰਵਰੀ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਡਾ. ਮਜ਼ਹਰ ਸਿੱਦੀਕੀ ਅਤੇ ਇਨ. ਆਰ. ਐਸ. ਸੈਨੀ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜਨ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਬੀਬੀ ਗੁਰਦੀਸ਼ ਗਰੇਵਾਲ “ਦੀਸ਼” ਹੋਰਾਂ ਅਪਣੇ ਕੁਝ ਦੋਹੇ ਅਤੇ ਇਕ ਗ਼ਜ਼ਲ ਸਾਂਝੀ ਕਰਕੇ ਤਾੜੀਆਂ ਲੈ ਲਈਆਂ –
‘ਦੀਵੇ ਤੁਸਾਂ ਬੁਝਾਏ, ਰਾਹਾਂ ‘ਚ ਕੀਤਾ ਨ੍ਹੇਰਾ।
ਨ੍ਹੇਰੇ ‘ਚ ਰਾਹ ਤਰਾਸ਼ੇ, ਸਾਡਾ ਵੀ ਦੇਖ ਜੇਰਾ।
ਹਰਫਾਂ ਦੇ ਜੁਗਨੂੰ ਚਮਕੇ, ਰਾਤਾਂ ਹਨ੍ਹੇਰੀਆਂ ‘ਚ,
ਚਾਨਣ ਕਿਤੇ ਨਾ ਆਏ, ਤੂੰ ਰੋਕਿਆ ਬਥੇਰਾ।
ਸਾਗਰ ਕਦੇ ਤਾਂ ਬਨਣਾ, ਝਰਨੇ ਦੇ ਪਾਣੀਆਂ ਨੇ,
ਚਾਹੇ ਨੇ ਬਿਖੜੇ ਪੈਂਡੇ, ਤੇ ਪੰਧ ਵੀ ਲੰਮੇਰਾ।’
ਗ਼ੁਲਾਮ ਹੁਸੈਨ “ਕਰਾਰ” ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਤਰੱਨਮ ਵਿੱਚ ਪੜ ਕੇ ਦਾਦ ਖੱਟੀ –
‘ਸ਼ੋਖ਼ ਜਿਤਨੇ ਨਿਗਾਰ ਹੋਤੇ ਹੈਂ।
ਕਾਤਿਲੋਂ ਮੇੰ ਸ਼ੁਮਾਰ ਹੋਤੇ ਹੈਂ।
ਗ਼ਮ ਮੇਂ ਜੋ ਮੁਸਕਰਾਤੇ ਰਹਤੇ ਹੈਂ
ਜ਼ਬਤ ਕੇ ਕੋਹਸਾਰ ਹੋਤੇ ਹੈਂ।
ਜੋ ਕਿ ਹਿੱਮਤ ਕੋ ਤੋੜ ਦੇਤੇ ਹੈਂ
ਏਸੇ ਅਪਨੋਂ ਕੇ ਵਾਰ ਹੋਤੇ ਹੈਂ।’
ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਕਵਿਤਾ ਰਾਹੀਂ ਪਿਆਰ ਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ –
‘ਮਸਤੀ ਵਿੱਚ ਜਾਂਦੀਆਂ ਗਾਉਂਦੀਆਂ, ਅੰਬਰ ਵਿੱਚ ਕੂੰਜਾਂ।
ਰੱਬ ਦਾ ਨਾਮ ਧਿਆਂਦੀਆਂ, ਅੰਬਰ ਵਿੱਚ ਕੂੰਜਾਂ।
ਨਸਲ ਸੱਭ ਦੀ ਇੱਕ ਹੈ ਵੱਖ ਵੱਖ ਕਬੀਲੇ
ਰਲ ਮਿਲ ਰਹਿੰਦੇ ਨੱਢੀਆਂ ਤੇ ਸ਼ੈਲ ਸ਼ਬੀਲੇ
ਪ੍ਰੇਮ ਦਾ ਪਾਠ ਪੜ੍ਹਾਉਂਦੀਆਂ, ਅੰਬਰ ਵਿੱਚ ਕੂੰਜਾਂ।’
ਜਸਬੀਰ (ਜੱਸ) ਚਾਹਲ “ਤਨਹਾ” ਨੇ ਅਪਣੇ ਕੁਝ ਸ਼ੇ’ਰ ਸਾਂਝੇ ਕਰਕੇ ਵਾਹ-ਵਾਹ ਲੈ ਲਈ –
‘ਹਾਲਾਤ ਤੋ ਕਭੀ ਭੀ ਮੁਆਫ਼ਿਕ ਨਹੀਂ ਰਹੇ।
ਮਿਲ ਤੋ ਗਏ ਪਹਲੇ ਸੇ ਮਰਾਸਿਮ ਨਹੀਂ ਰਹੇ।’
‘ਨ ਜਾਨੇ ਮੁਝਕੋ ਤਨਹਾਈ ਸੇ ਇਤਨਾ ਪਯਾਰ ਕਯੂੰ,
ਮਹਫ਼ਿਲ ਮੇਂ ਭੀ ਕਹਲਾਨਾ “ਤਨਹਾ” ਅੱਛਾ ਲਗਤਾ ਹੈ।’
ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਰਾਈਟਰਜ਼ ਫੋਰਮ ਦੀ ਇਸ ਖ਼ੂਬੀ ਲਈ ਸ਼ਲਾਘਾ ਕੀਤੀ ਕਿ ਇਸ ਪਲੇਟਫਾਰਮ ਤੇ ਵੱਖ-ਵੱਖ ਵਿਚਾਰਾਂ ਨੂੰ ਸੁਣਿਆ ਜਾਂਦਾ ਹੈ ਅਤੇ ਬਾਦ ਵਿੱਚ ਗੰਭੀਰਤਾ ਨਾਲ ਵਿਚਾਰਿਆ ਵੀ ਜਾਂਦਾ ਹੈ। ਉਹਨਾਂ ਇਸ ਗੱਲ ਦੀ ਲੋੜ ਮਹਸੂਸ ਕੀਤੀ ਕਿ ਕੋਸੋ (COSO) ਅਤੇ ਸਭ ਸਾਹਿਤਕ ਸਭਾਵਾਂ ਨੂੰ ਕੁਝ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਕਿ ਪੰਜਾਬੀ ਸਭਿਆਚਾਰ ਬਾਰੇ ਉਹਨਾਂ ਲੋਕਾਂ ਨੂੰ ਦਸਿਆ ਜਾ ਸਕੇ/ਜਾਨੂੰ ਕਰਵਾਇਆ ਜਾ ਸਕੇ ਜੋ ਕਿ ਅੰਗਰੇਜ਼ੀ ਜਾਂ ਹੋਰ ਬੋਲਿਆਂ ਬੋਲਦੇ ਹਨ।
ਬੀਬੀ ਨਿਰਮਲ ਕਾਂਡਾ ਨੇ ਅਪਣੀਆਂ ਦੋ ਅਂਗਰੇਜ਼ੀ ਕਵਿਤਾਵਾਂ ‘There is Gold in her face’ ਅਤੇ ‘When the wind blows’ ਅਤੇ ਇਕ ਹਿੰਦੀ ਕਵਿਤਾ ਨਾਲ ਤਾੜੀਆਂ ਖੱਟ ਲਈਆਂ –
‘ਆਜਕਲ ਦਿਲੋਂ ਕਾ ਵਯਾਪਾਰ ਯਹਾਂ ਹੋਤਾ ਹੈ
ਆਜਕਲ ਦਿਲੋਂ ਕੀ ਦੀਵਾਰੇਂ ਆਮ ਗਿਰਤੀ ਹੈਂ
ਹਰ ਚੇਹਰਾ ਪੱਥਰ ਕੀ ਤਰਹ ਯਹਾਂ ਮਿਲਤਾ ਹੈ
ਹਰ ਦਿਨ ਏਕ ਨਯਾ ਜਿਸਮ ਯਹਾਂ ਬਿਕਤਾ ਹੈ’
ਡਾ. ਮਜ਼ਹਰ ਸਿੱਦੀਕੀ ਹੋਰੀਂ ਉਰਦੂ ਦੇ ਬੜੇ ਅੱਛੇ ਸ਼ਾਇਰ ਹਨ। ਅੱਜ ਉਹਨਾਂ ਪੰਜਾਬੀ ਵਿੱਚ ਲਿਖੀ ਅਪਣੀ ਪਹਿਲੀ ਗ਼ਜ਼ਲ ਸਾਂਝੀ ਕਰਕੇ ਰਾਈਟਰਜ਼ ਫੋਰਮ ਦੇ ਉੱਦਮ ਅਤੇ ਮਕਸਦ ਨੂੰ ਭਰਵਾਂ ਤੇ ਰਚਨਾਤਮਕ ਹੁੰਗਾਰਾ ਦਿੱਤਾ -
‘ਰੱਬਾ ਮੇਰੇ ਦੁਨਿਆ ਵਿੱਚ ਇਹ ਖ਼ੂਨ-ਖ਼ਰਾਬਾ ਕਿਉਂ ਨਹੀਂ ਰੁਕ ਦਾ?
ਸਾਨੂੰ ਏਨਾ ਔਖਾ ਹੋਇਆ ਕਿਉਂ ਇਕ ਸਾਹ ਵੀ ਲੈਣਾ ਸੁਖ ਦਾ।
ਪਿਂਡਾਂ ਤੇ ਸ਼ਹਿਰਾਂ ਤੋਂ ਲੋਕੀਂ ਜਾਨ ਬਚਾਣ ਲਈ ਨਸ੍ਹਦੇ ਪਏ ਨੇ,
ਹੈਰਤ ਹੁੰਦੀ ਜੰਗਲਾਂ ਵਰਗਾ ਕਿਉਂ ਹੋਇਆ ਹੈ ਹਾਲ ਏ ਜੱਗ ਦਾ?’
ਇਨ। ਆਰ. ਐਸ. ਸੈਨੀ ਹੋਰਾਂ ਅੱਜ ਬਿਨਾ ਕੀ-ਬੋਰਡ ਦੇ ਪੂਰੇ ਤਰੱਨਮ ਨਾਲ ਹਿੰਦੀ ਗਾਨਾ ਗਾਕੇ ਤਾੜੀਆਂ ਖੱਟਿਆਂ।
ਜਾਵਿਦ ਨਿਜ਼ਾਮੀ ਨੇ ਅਪਣੀ ਉਰਦੂ ਗ਼ਜ਼ਲ ਅਤੇ ਕੁਝ ਸ਼ੇ’ਰ ਸੁਣਾਕੇ ਖ਼ੂਬ ਦਾਦ ਖੱਟੀ –
‘ਕਹੀਂ ਮੇਰਾ ਤਨੱਜ਼ੁਲ ਹੈ, ਕਹੀਂ ਮੇਰੀ ਤਰੱਕੀ ਹੈ,
ਕਭੀ ਦਰਿਯਾ ਮੇਂ ਕਤਰਾ ਹੂੰ, ਕਭੀ ਕਤਰੇ ਮੇਂ ਦਰਿਯਾ ਹੂੰ।’
‘ਬੇਕੈਫ਼ ਜ਼ਿੰਦਗੀ ਕਾ ਮਜ਼ਾ ਹਮਸੇ ਪੂਛਿਯੇ।
ਕੈਸਾ ਹੈ ਬੇਖ਼ੁਦੀ ਕਾ ਮਜ਼ਾ ਹਮਸੇ ਪੂਛਿਯੇ।
ਮਤਲਬ ਨਹੀਂ ਹੈ ਹਮਕੋ ਮਾਲੋ-ਜ਼ਰ ਸੇ ਅਬ,
ਮੁਫ਼ਲਿਸੀ ਮੇਂ ਅਮੀਰੀ ਕਾ ਮਜ਼ਾ ਹਮਸੇ ਪੂਛਿਯੇ।’
ਬੀਬੀ ਨਵਪ੍ਰੀਤ ਰੰਧਾਵਾ ਨੇ ਅਪਣੀ ਗ਼ਜ਼ਲ ਸਾਂਝੀ ਕਰਕੇ ਵਾਹ-ਵਾਹ ਲੈ ਲਈ –
‘ਇਹ ਬੱਦਲ ਅੱਖੀਆਂ ਚੋਂ ਰੋਜ਼ ਵਰਦੇ ਸ਼ਾਮ ਢਲਦੇ ਹੀ।
ਹਜ਼ਾਰਾਂ ਖ਼ਾਬ ਇਹਨਾਂ ਨਾਲ ਹੜਦੇ ਸ਼ਾਮ ਢਲਦੇ ਹੀ।
ਤੇਰੀ ਆਮਦ ਜਦੋਂ ਤੋਂ ਸੁਪਨਿਆਂ ਵਿੱਚ ਹੈ ਸ਼ੁਰੂ ਹੋਈ,
ਇਹ ਮੇਰੇ ਨੈਣ ਰੰਹਿਦੇ ਨੀਂਦ ਲੱਭਦੇ ਸ਼ਾਮ ਢਲਦੇ ਹੀ।’
ਜਗਜੀਤ ਸਿੰਘ ਰਾਹਸੀ ਨੇ ਹੋਰਾਂ ਸ਼ਾਇਰਾਂ ਦੇ ਲਿਖੇ ਹਿੰਦੀ/ਉਰਦੂ ਦੇ ਕੁਝ ਸ਼ੇ’ਰ ਸਾਂਝੇ ਕਰਕੇ ਤਾੜੀਆਂ ਲੈ ਲਈਆਂ –
‘ਬੱਚੋਂ ਕੇ ਸਾਥ ਰਹਨੇ ਕੀ ਫ਼ੁਰਸਤ ਨਹੀਂ ਮਿਲੀ,
ਫ਼ੁਰਸਤ ਮਿਲੀ ਤੋ ਹਾਥ ਸੇ ਬੱਚੇ ਨਿਕਲ ਗਯੇ।’
‘ਕਿਤਨੇ ਅੱਛੇ ਹੈਂ ਮੇਰੇ ਘਰ ਕੇ ਪੁਰਾਨੇ ਬਰਤਨ,
ਛਤ ਟਪਕਤੀ ਹੈ ਤੋ ਕੀਚੜ ਨਹੀਂ ਹੋਨੇ ਦੇਤੇ।’
ਬੀਬੀ ਆਸ਼ਾ ਸੈਨੀ ਹੋਰਾਂ ਹਿੰਦੀ ਕਵਿਤਾ ਨਾਲ ਸਭਾ ਵਿੱਚ ਪਹਿਲੀ ਵਾਰੀ ਹਾਜ਼ਰੀ ਲਗਵਾਕੇ ਖ਼ੁਸ਼ ਕਰ ਦਿੱਤਾ –
‘ਮੁਝਮੇਂ ਤੂੰ ਹੈ ਤੁਝਮੇਂ ਮੈਂ ਹੂੰ, ਐਸਾ ਅਦਭੁਤ ਪਯਾਰ ਤੇਰਾ।
ਸ੍ਰਸ਼ਟੀ ਕੇ ਕਣ ਕਣ ਮੇਂ ਤੂੰ ਹੈ, ਐਸਾ ਚਮਤਕਾਰ ਤੇਰਾ।’
ਡਾ. ਮਨਮੋਹਨ ਸਿੰਘ ਬਾਠ ਦੇ ਖ਼ੂਬਸੂਰਤੀ ਨਾਲ ਗਾਏ ਇਕ ਹਿੰਦੀ ਫਿਲਮੀ ਗਾਣੇ ਨਾਲ ਅੱਜ ਦੀ ਸਭਾ ਦਾ ਸੰਗੀਤਮਈ ਸਮਾਪਨ ਕੀਤਾ ਗਿਆ।ਜੱਸ ਚਾਹਲ ਨੇ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਡਾ। ਮਨਮੋਹਨ ਬਾਠ ਅਤੇ ਬੀਬੀ ਨਿਰਮਲ ਕਾਂਡਾ ਦਾ ਇੰਤਜਾਮ ਵਿੱਚ ਮਦਦ ਕਰਨ ਲਈ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 5 ਮਾਰਚ 2016 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।