ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ, ਲੁਧਿਆਣਾ ਵਿਚ ਮਸ਼ਹੂਰ ਵੈਬ ਬ੍ਰਾਊਜ਼ਰ ਮੋਜ਼ੀਲਾ ਦੇ ਸਹਿਯੋਗ ਨਾਲ ਆਈ ਟੀ ਸਟਰੀਮ ਦੇ ਵਿਦਿਆਰਥੀਆਂ ਵੱਲੋਂ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਸਾਫ਼ਟਵੇਅਰ ਡਿਵੈਲਪਮੈਂਟ ਅਤੇ ਪ੍ਰੀਟਿੰਗ ਟੈਕਨੌਲੋਜੀ ਵਿਚ ਅਜੋਕੇ ਸਮੇਂ ਵਿਚ ਆ ਰਹੇ ਬਦਲਾਵਾਂ ਸਬੰਧੀ ਅਹਿਮ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਤੇ ਬੇ ਕਨੈਕਟ ਬਿਜ਼ਨੈਸ ਸਿਲਊਸ਼ਨਜ਼, ਹੈਦਰਾਬਾਦ ਦੇ ਸੀ ਈ ੳ ਦਿਵਾਵਕ ਚਿਨਏ ਥਿਰੂਨਹਿਰੀ ਨੇ ਵਿਦਿਆਰਥੀਆਂ ਨੂੰ ਇਸ ਸਬੰਧੀ ਅਹਿਮ ਜਾਣਕਾਰੀ ਦਿਤੀ। ਇਸ ਦੌਰਾਨ ਇਨ੍ਹਾਂ ਦੋ ਦਿਨਾਂ ਵਿਚ ਜਿੱਥੇ ਵਿਦਿਆਰਥੀਆਂ ਨੇ ਅਹਿਮ ਜਾਣਕਾਰੀ ਹਾਸਿਲ ਕੀਤੀ ਉ¤ਥੇ ਹੀ ਪ੍ਰਸ਼ਨ ਉ¤ਤਰ ਸੈਸ਼ਨ ਦੌਰਾਨ ਆਪਣੀ ਜਗਿਆਸਾ ਅਨੁਸਾਰ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਇੰਜ. ਥਿਰੂਨਹਿਰੀ ਨੇ ਬੇਹੱਦ ਵਧੀਆਂ ਤਰੀਕੇ ਨਾਲ ਜਵਾਬ ਦਿਤਾ।ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਵਰਕਸ਼ਾਪ ਦੌਰਾਨ ਉਨ੍ਹਾਂ ਨੂੰ ਮਿਲੀ ਤਕਨੀਕੀ ਜਾਣਕਾਰੀ ਉਨ੍ਹਾਂ ਦੀ ਆਉਣ ਵਾਲੀ ਪ੍ਰੋਫੈਸ਼ਨਲ ਜ਼ਿੰਦਗੀ ਅਤੇ ਬਿਹਤਰੀਨ ਨੌਕਰੀ ਦੇ ਮੌਕੇਆਂ ਲਈ ਸਹਾਈ ਹੋਵੇਗੀ। ਇਸ ਮੌਕੇ ਤੇ 20 ਵਿਦਿਆਰਥੀਆਂ ਨੂੰ ਗੁਲਜ਼ਾਰ ਗਰੁੱਪ ਵਿਚ ਮੋਜ਼ਿਲਾ ਕਲੱਬ ਦੀ ਲਾਚਿੰਗ ਲਈ ਵੀ ਚੁਣਿਆਂ ਗਿਆ, ਜਿਨ੍ਹਾਂ ਨੂੰ ਇਸ ਸਬੰਧੀ ਟਰੇਨਿੰਗ ਵੀ ਦਿਤੀ ਜਾਵੇਗੀ।
ਇਸ ਮੌਕੇ ਤੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੁਕਾਬਲੇ ਦੇ ਇਸ ਯੁੱਗ ਵਿਚ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਉਨ੍ਹਾਂ ਦੀ ਆਉਣ ਵਾਲੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਤਿਆਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸੇ ਗੱਲ ਦੀ ਧਿਆਨ ਵਿਚ ਰੱਖਦੇ ਹੋਏ ਗੁਲਜ਼ਾਰ ਗਰੁੱਪ ਵੱਲੋਂ ਸਮੇਂ ਸਮੇਂ ਤੇ ਇਸ ਤਰਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਕਿ ਸਾਡੇ ਵਿਦਿਆਰਥੀ ਜ਼ਿੰਦਗੀ ਦੇ ਹਰ ਪੜਾਅ ਵਿਚ ਇਕ ਸਫਲ ਇਨਸਾਨ ਵਜੋਂ ਵਿਚਰਨ। ਇੰਜ. ਗੁਰਕੀਰਤ ਸਿੰਘ ਅਨੁਸਾਰ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਇੰਡਸਟਰੀ ਦੀ ਆਧੁਨਿਕ ਜਾਣਕਾਰੀ ਹੋਣ ਸਦਕਾ ਹੀ ਅੱਜ ਅੰਤਰ ਰਾਸ਼ਟਰੀ ਕੰਪਨੀਆਂ ਗੁਲਜ਼ਾਰ ਗਰੁੱਪ ਵਿਚ ਪਲੇਸਮੈਂਟ ਲਈ ਆਪਣਾ ਝੁਕਾਅ ਵਿਖਾਉਂਦੀਆਂ ਹਨ ਅਤੇ ਹਰ ਸਾਲ ਉ¤ਚੇ ਸਕੇਲ ਤੇ ਬਿਹਤਰੀਨ ਪਲੇਸਮੈਂਟ ਹੁੰਦੀ ਹੈ ।