ਨਵੀਂ ਦਿੱਲੀ- ਅਮਰੀਕੀ ਕਾਂਗਰਸ ਦੇ 34 ਸੰਸਦ ਮੈਂਬਰਾਂ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਦੇਸ਼ ਵਿੱਚ ਧਾਰਮਿਕ ਘੱਟਗਿਣਤੀਆਂ ਦੇ ਖਿਲਾਫ਼ ਵੱਧ ਰਹੀ ਅਸੁਰੱਖਿਆ ਅਤੇ ਹਿੰਸਾ ਦੇ ਪ੍ਰਤੀ ਡੂੰਘੀ ਚਿੰਤਾ ਪ੍ਰਗੱਟ ਕੀਤੀ ਹੈ। ਅਮਰੀਕਾ ਦੇ ਪ੍ਰਤੀਨਿਧੀ ਸਭਾ ਦੇ 26 ਸੰਸਦ ਮੈਂਬਰਾਂ ਅਤੇ ਸੈਨੇਟ ਦੇ 8 ਮੈਂਬਰਾਂ ਨੇ ਮੋਦੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਭਾਰਤ ਵਿੱਚ ਈਸਾਈ, ਮੁਸਲਮਾਨ ਅਤੇ ਸਿੱਖ ਕਮਿਊਨਿਟੀ ਨਾਲ ਹੋਣ ਵਾਲੇ ਵਰਤਾਅ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ।
ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਛਤੀਸਗੜ੍ਹ ਵਿੱਚ ਈਸਾਈ ਭਾਈਚਾਰੇ ਤੇ ਖਤਰੇ ਅਤੇ ਬੀਫ਼ ਖਾਣ ਦੇ ਸ਼ੱਕ ਨੂੰ ਲੈ ਕੇ ਮੁਸਲਮਾਨਾਂ ਦੀ ਹੱਤਿਆ ਚਿੰਤਾ ਦੀ ਗੱਲ ਹੈ। ਪੱਤਰ ਵਿੱਚ ਇਸ ਗੱਲ ਦਾ ਵੀ ਜਿਕਰ ਕੀਤਾ ਗਿਆ ਹੈ ਕਿ 17 ਜੂਨ 2014 ਨੂੰ ਛਤੀਸਗੜ੍ਹ ਦੇ ਬਸਤਰ ਜਿਲ੍ਹੇ ਵਿੱਚ 50 ਪੰਚਾਇਤਾਂ ਨੇ ਸਾਰੇ ਗੈਰ ਹਿੰਦੂ ਧਾਰਮਿਕ ਪਰਚਾਰ, ਪ੍ਰਾਰਥਨਾ ਅਤੇ ਭਾਸ਼ਣ ਤੇ ਰੋਕ ਲਗਾਉਣ ਦਾ ਇੱਕ ਪ੍ਰਸਤਾਵ ਸਵੀਕਾਰ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਈਸਾਈ ਭਾਈਚਾਰਾ ਇਸ ਨਾਲ ਕਾਫੀ ਪ੍ਰਭਾਵਿਤ ਹੋਇਆ ਸੀ।ਇਹ ਰੋਕਾਂ ਲਗਾਏ ਜਾਣ ਤੋਂ ਬਾਅਦ ਈਸਾਈਆਂ ਤੇ ਕਈ ਵਾਰ ਹਮਲੇ ਕੀਤੇ ਗਏ ਸਨ।ਸਾਂਸਦਾਂ ਨੇ ਪੱਤਰ ਵਿੱਚ ਕਿਹਾ ਹੈ ਕਿ ਅਸੀਂ ਤੁਹਾਡੇ ਕੋਲੋਂ ਆਰਐਸਐਸ ਵਰਗੇ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਕਦਮ ਉਠਾਉਣ ਦੀ ਮੰਗ ਕਰਦੇ ਹਾਂ। ਇਸ ਦੇ ਨਾਲ ਹੀ ਕਾਨੂੰਨ ਦਾ ਸ਼ਾਸਨ ਲਾਗੂ ਕਰਨ ਅਤੇ ਧਾਰਮਿਕ ਰੂਪ ਨਾਲ ਪ੍ਰੇਰਤ ਟਾਰਚਰ ਅਤੇ ਹਿੰਸਾ ਨਾਲ ਧਾਰਮਿਕ ਘੱਟਗਿਣਤੀ ਭਾਈਚਾਰੇ ਦੀ ਸੁਰੱਖਿਆ ਲਈ ਭਾਰਤੀ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕਰਦੇ ਹਾਂ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਘੱਟਗਿਣਤੀਆਂ ਦੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਹੋਵੇ ਅਤੇ ਉਨ੍ਹਾਂ ਦੇ ਖਿਲਾਫ਼ ਕੀਤੀ ਗਈ ਹਿੰਸਾ ਦੇ ਆਰੋਪੀਆਂ ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਧਰਮ ਦੇ ਰੂਪ ਵਿੱਚ ਪਛਾਣ ਨਹੀਂ ਹੋਣ ਤੇ ਵੀ ਚਿੰਤਾ ਜਾਹਿਰ ਕੀਤੀ