ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਨੇ ਪਿੰਡ ਘਮੰਡਗੜ੍ਹ ਬਲਾਕ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਇੰਡੀਅਨ ਜਿੰਕ ਅਤੇ ਆਇਓਡੀਨ ਦਿਵਸ ਮਨਾਇਆ । ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਮਨਾਏ ਇਸ ਖੇਤ ਦਿਵਸ ਵਿਚ ਲਗਭਗ ਪੰਜ ਸੌ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੈਲਜੀਅਮ ਦੇ ਵਿਗਿਆਨੀ ਡਾ.ਕਟਜਾਹੋਗ ਨੇ ਮਨੁੱਖੀ ਪੋਸ਼ਣ ਅਤੇ ਸਿਹਤ ਵਿੱਚ ਆਇਓਡੀਨ ਦੀ ਭੂਮਿਕਾ ਤੇ ਭਾਸ਼ਣ ਦਿੰਦਿਆਂ ਦੱਸਿਆ ਕਿ ਪੰਜਾਬ ਦੇ 5-20 ਪ੍ਰਤੀਸ਼ਤ ਲੋਕਾਂ ਵਿੱਚ ਆਇਓਡੀਨ ਦੀ ਘਾਟ ਹੈ ਅਤੇ ਇਹ ਸਮੱਸਿਆ ਸਿਰਫ਼ ਮਨੁੱਖਾਂ ਵਿੱਚ ਹੀ ਨਹੀਂ ਬਲਕਿ ਬੱਕਰੀ, ਭੇਡ ਅਤੇ ਘੋੜੇ ਵਰਗੇ ਜਾਨਵਰਾਂ ਵਿੱਚ ਵੀ ਹੈ।
ਇਸ ਮੌਕੇ ਸਾਬਾਂਕੀ ਯੂਨੀਵਰਸਿਟੀ ਈਸਤਨਬਲ, ਤੁਰਕੀ ਦੇ ਹਾਰਵੈਸਟ ਜ਼ਿੰਕ ਪ੍ਰੋਜੈਕਟ ਦੇ ਲੀਡਰ ਡਾ.ਇਸਮੇਲ ਸਕਮਕ ਨੇ ਫ਼ਸਲ ਉਤਪਾਦਨ ਵਿੱਚ ਜ਼ਿੰਕ ਦੀ ਭੂਮਿਕਾ ਤੇ ਭਾਸ਼ਣ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਘਣੀ ਖੇਤੀ ਹੋਣ ਕਰਕੇ ਝੋਨੇ, ਕਣਕ ਅਤੇ ਮੱਕੀ ਵਰਗੀਆਂ ਫ਼ਸਲਾਂ ਵਿੱਚ ਜ਼ਿੰਕ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ। ਉਹਨਾਂ ਦੱਸਿਆ ਕਿ ਆਪਣੇ ਕਾਰਜ ਨੂੰ ਨਿਭਾਉਣ ਲਈ 10 ਪ੍ਰਤੀਸ਼ਤ ਪ੍ਰੋਟੀਨਾਂ ਨੂੰ ਜ਼ਿੰਕ ਦੀ ਲੋੜ ਹੁੰਦੀ ਹੈ।
ਇਸ ਮੌਕੇ ਡਾ. ਜੀ ਪੀ ਐਸ ਸੋਢੀ, ਐਸੋਸੀਏਟ ਡਾਇਰੈਕਟਰ ਕੇ ਵੀ ਕੇ ਫਤਿਹਗੜ੍ਹ ਸਾਹਿਬ ਨੇ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਜ਼ਿੰਕ ਖਾਦ ਦੀ ਵਰਤੋਂ ਬਾਰੇ ਚਾਨਣਾ ਪਾਇਆ। ਡਾ.ਕਿਰਨ ਗਰੋਵਰ ਗ੍ਰਹਿ ਵਿਗਿਆਨ ਮਾਹਿਰ, ਪੀ ਏ ਯੂ ਨੇ ਮਨੁੱਖਾਂ ਵਿੱਚ ਜ਼ਿੰਕ ਦੀ ਮਹੱਤਤਾ ਬਾਰੇ ਦੱਸਿਆ। ਡਾ.ਵੀ ਐਸ ਸੋਹੂ, ਸੀਨੀਅਰ ਕਣਕ ਵਿਗਿਆਨੀ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਜਾਰੀ ਕੀਤੀਆਂ ਕਿਸਮਾਂ ਪੀ ਬੀ ਡਬਲਯੂ 677 ਅਤੇ ਪੀ ਬੀ ਡਬਲਯੂ 725 ਬਾਰੇ ਰੋਸ਼ਨੀ ਪਾਈ। ਡਾ. ਹਰੀ ਰਾਮ , ਸੀਨੀਅਰ ਕਣਕ ਐਗਰੋਨੋਮਿਸਟ ਨੇ ਪੱਤਿਆਂ ਤੇ ਛਿੜਥਾਅ ਰਾਹੀਂ ਦਾਣਿਆਂ ਨੂੰ ਜ਼ਿੰਕ ਨਾਲ ਭਰਪੂਰ ਕਰਨ ਬਾਰੇ ਭਾਸ਼ਣ ਦਿੱਤਾ। ਇਸ ਮੌਕੇ ਕਿਸਾਨਾਂ ਨੂੰ ਸਬਜ਼ੀਆਂ ਦੀਆਂ ਕਿੱਟਾਂ ਅਤੇ ਖੇਤੀ ਸਾਹਿਤ ਵੀ ਵੰਡਿਆ ਗਿਆ।
love marrige speclist+91-9636761134