ਵਾਸ਼ਿੰਗਟਨ – ਸਾਬਕਾ ਵਿਦੇਸ਼ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਪਦ ਦੀ ਡੈਮੋਕ੍ਰੇਟਿਕ ਪਾਰਟੀ ਦੀ ਮੁੱਖ ਦਾਅਵੇਦਾਰ ਹਿਲਰੀ ਕਲਿੰਟਨ ਨੇ ਰੀਪਬਲੀਕਨ ਪਾਰਟੀ ਵੱਲੋਂ ਉਮੀਦਵਾਰ ਦੀ ਰੇਸ ਵਿੱਚ ਅੱਗੇ ਚੱਲ ਰਹੇ ਟਰੰਪ ਦੇ ਵਿਚਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਮੈਨ ਉਸ ਨੂੰ ਹੇਟ ਕਰਦੀ ਹਾਂ।
ਹਿਲਰੀ ਕਲਿੰਟਨ ਨੇ ਆਪਣੇ ਸਮਰਥਕਾਂ ਨੂੰ ਲਿਖੇ ਇੱਕ ਈਮੇਲ ਦੁਆਰਾ ਡੋਨਲਡ ਟਰੰਪ ਨੂੰ ਖਤਰਨਾਕ ਦੱਸਿਆ ਹੈ। ਇਸ ਤੋਂ ਪਹਿਲਾਂ ਰੀਪਬਲੀਕਨ ਪਾਰਟੀ ਦੇ ਹੀ ਮਿਟ ਰੋਮਨੀ ਨੇ ਵੀ ਟਰੰਪ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਹਿਲਰੀ ਦਾ ਕਹਿਣਾ ਹੈ ਕਿ ਟਰੰਪ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਔਰਤਾਂ, ਇਮੀਗਰਾਂਟਸ ਅਤੇ ਦੂਸਰੇ ਦੇਸ਼ਾਂ ਦਾ ਅਪਮਾਨ ਕਰਦੇ ਹਨ। ਹਿਲਰੀ ਅਨੁਸਾਰ ਅਮਰੀਕੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਜਟਿਲ ਮੁੱਦਿਆਂ ਤੇ ਵੀ ਟਰੰਪ ਦੀ ਸੋਚ ਚੰਗੀ ਨਹੀਂ ਹੈ। ਹਿਲਰੀ ਨੇ ਕਿਹਾ ਕਿ ਉਹ ਸੱਭ ਤੋਂ ਜਿਆਦਾ ਇਸ ਗੱਲ ਤੇ ਨਫਰਤ ਕਰਦੀ ਹੈ ਕਿ ਟਰੰਪ ਅਗਲੇ ਰਾਸ਼ਟਰਪਤੀ ਹੋ ਸਕਦੇ ਹਨ। ਟਰੰਪ ਦੇ ਅਮਰੀਕਾ ਨੂੰ ਮਹਾਨ ਬਣਾਉਣ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਹਿਲਰੀ ਨੇ ਕਿਹਾ ਕਿ ਅਮਰੀਕਾ ਦੀ ਮਹਾਨਤਾ ਕਦੇ ਵੀ ਘੱਟ ਨਹੀਂ ਹੋਈ।