ਬੀਜਿੰਗ – ਚੀਨ ਨੇ ਪਿੱਛਲੇ ਸਾਲ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਤਿੰਨ ਲੱਖ ਦੇ ਕਰੀਬ ਅਫ਼ਸਰਾਂ ਦੇ ਖਿਲਾਫ਼ ਅਨੁਸ਼ਾਸਨਤਮਕ ਕਾਰਵਾਈ ਕੀਤੀ ਗਈ ਹੈ। ਇਸ ਦੀ ਜਾਣਕਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਮੁੱਖ ਅਨੁਸ਼ਾਸਨ ਵਿਭਾਗ ਨੇ ਦਿੱਤੀ।
ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਦੋਸ਼ੀ ਪਾਏ ਗਏ ਦੋ ਲੱਖ ਦੇ ਕਰੀਬ ਅਫ਼ਸਰਾਂ ਨੂੰ ਹਲਕੀ ਸਜ਼ਾ ਦੇ ਕੇ ਉਨ੍ਹਾਂ ਦਾ ਟਰਾਂਸਫਰ ਕਰ ਦਿੱਤਾ ਗਿਆ। 82 ਹਜ਼ਾਰ ਦੇ ਕਰੀਬ ਅਫ਼ਸਰਾਂ ਨੂੰ ਵੱਡੀ ਸਜ਼ਾ ਦੇ ਕੇ ਉਨ੍ਹਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਗਿਆ। ਕੇਂਦਰ ਵਿੱਚ ਨਿਯੁਕਤ ਕੀਤੇ ਗਏ 10 ਅਫ਼ਸਰਾਂ ਨੂੰ ਸੀਪੀਸੀ ਆਚਾਰ ਸਹਿੰਤਾ ਦਾ ਉਲੰਘਣ ਕਰਨ ਦੇ ਜੁਰਮ ਵਿੱਚ ਗੰਭੀਰ ਸਜ਼ਾਵਾਂ ਦਿੱਤੀਆਂ ਗਈਆਂ। ਜਿਸ ਦੇ ਤਹਿਤ ਸੀਪੀਸੀ ਸੈਂਟਰਲ ਕਮਿਸ਼ਨ ਫਾਰ ਡਿਸਿਪਲਨ ਇੰਸਪੈਕਸ਼ਨ ਨੇ ਉਨ੍ਹਾਂ ਨੂੰ ਕਾਫੀ ਹੇਠਲੇ ਪੱਧਰ ਦੇ ਅਹੁਦਿਆਂ ਤੇ ਤੈਨਾਤ ਕਰ ਦਿੱਤਾ ਗਿਆ। ਇੱਕ ਅਫ਼ਸਰ ਨੂੰ ਚਾਈਨਜ਼ ਪੀਪਲਜ਼ ਪੁਲੀਟੀਕਲ ਕੰਸਲਟੇਟਿਵ ਕਾਨਫਰੰਸ ਦੀ ਜਿਆਂਸ਼ੀ ਸੂਬਾ ਕਮੇਟੀ ਦੇ ਉਪਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।