ਨਵੀਂ ਦਿੱਲੀ – ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਜੰਮੂ-ਕਸ਼ਮੀਰ ਵਿੱਚ ਫਿਰ ਤੋਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਿਤਾ ਮੁਫ਼ਤੀ ਮੁਹੰਮਦ ਸਈਦ ਦਾ ਭਾਜਪਾ ਨਾਲ ਗਠਬੰਧਨ ਕਰਨ ਦਾ ਫੈਂਸਲਾ ਉਨ੍ਹਾਂ ਦੇ ਬੱਚਿਆਂ ਦੇ ਲਈ ਇੱਕ ਵਸੀਅਤ ਦੀ ਤਰ੍ਹਾਂ ਹੈ। ਇਸ ਨੂੰ ਅਮਲ ਵਿੱਚ ਲਿਆਉਣਾ ਹੈ, ਭਾਂਵੇ ਊਹ ਅਜਿਹਾ ਕਰਦੇ ਹੋਏ ਖੁਦ ਹੀ ਮਿਟ ਜਾਣ।
ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਮੇਰੇ ਪਿਤਾ ਦਾ ਫੈਂਸਲਾ ਪੱਥਰ ਤੇ ਲਕੀਰ ਹੈ, ਪਰ ਜੋ ਗਠਬੰਧਨ ਦਾ ਜੋ ਏਜੰਡਾ ਉਸ ਦੇ ਪਿਤਾ ਨੇ ਤੈਅ ਕੀਤਾ ਸੀ ਉਹ ਵੀ ਬਹੁਤ ਮਹੱਤਵਪੂਰਣ ਹੈ।
ਮਹਿਬੂਬਾ ਨੇ ਕਿਹਾ ਕਿ ਉਹ ਤਦ ਹੀ ਸਰਕਾਰ ਬਣਾਵੇਗੀ ਜਦੋਂ ਉਹ ਮਹਿਸੂਸ ਕਰੇਗੀ ਕਿ ਉਸ ਦੇ ਪਿਤਾ ਦਾ ਸੁਫ਼ਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਕੁਰਸੀ ਦੀ ਕੋਈ ਭੁੱਖ ਨਹੀਂ ਹੈ, ਕਿਉਂਕਿ ਮੇਰੀ ਅਜਿਹੀ ਕੋਈ ਵੀ ਲਾਲਸਾ ਨਹੀਂ ਹੈ। ਜੇ ਮੈਨੂੰ ਕੁਰਸੀ ਦਾ ਲਾਲਚ ਹੁੰਦਾ ਤਾਂ ਮੈਂ ਆਪਣੇ ਪਿਤਾ ਦੇ ਜੀਵਤ ਰਹਿੰਦੇ ਹੀ ਕੁਰਸੀ ਪ੍ਰਾਪਤ ਕਰ ਲੈਂਦੀ। ਜਿਕਰਯੋਗ ਹੈ ਕਿ ਮੁਫ਼ਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ ਰਾਜ ਵਿੱਚ 8 ਜਨਵਰੀ ਤੋਂ ਗਵਰਨਰੀ ਰਾਜ ਲਾਗੂ ਹੈ।