ਜਨੇਵਾ – ਚੀਨ ਨੇ ਦਲਾਈਲਾਮਾ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਪ੍ਰੋਗਰਾਮ ਵਿੱਚ ਬੁਲਾਏ ਜਾਣ ਤੇ ਸਖਤ ਨਰਾਜ਼ਗੀ ਜਾਹਿਰ ਕੀਤੀ ਹੈ। ਸਵਿਟਜਰਲੈਂਡ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜੇਤੂਆਂ ਦੇ ਇਸ ਪ੍ਰੋਗਰਾਮ ਦਾ ਸੰਚਾਲਨ ਸੰਯੁਕਤ ਰਾਸ਼ਟਰ ਮਾਨਵਅਧਿਕਾਰ ਦੀ ਅਧਿਕਾਰੀ ਕੇਟ ਗਿਲਮੋਰ ਨੇ ਕੀਤਾ।
ਇਸ ਪ੍ਰੋਗਰਾਮ ਵਿੱਚ ਤਿਬੱਤੀ ਅਧਿਆਤਮਿਕ ਗੁਰੂ ਦਲਾਈਲਾਮਾ ਨੇ ਤਿਬਤ ਵਿੱਚ ਚੀਨ ਵੱਲੋਂ ਕੀਤੇ ਜਾ ਰਹੇ ਦਮਨ ਸਬੰਧੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, ‘ਹਰ ਇਨਸਾਨ ਦੇ ਦਿਮਾਗ ਦੇ ਇੱਕ ਹਿੱਸੇ ਵਿੱਚ ਨਾਰਮਲ ਸੂਝਬੂਝ ਵਿਕਸਤ ਹੁੰਦੀ ਹੈ, ਪਰ ਕੁਝ ਚੀਨੀ ਕਟੜਪੰਥੀਆਂ ਦੇ ਦਿਮਾਗ ਦਾ ਇਹ ਹਿੱਸਾ ਗਾਇਬ ਹੈ।ਮੇਰਾ ਨਾਮ ਜਿੱਥੇ ਵੀ ਕਿਤੇ ਹੁੰਦਾ ਹੈ, ਚੀਨ ਉਸ ਦਾ ਵਿਰੋਧ ਅਤੇ ਆਲੋਚਨਾ ਕਰਦਾ ਹੈ।ਹੁਣ ਇਹ ਆਮ ਜਿਹੀ ਗੱਲ ਹੋ ਚੁੱਕੀ ਹੈ। ਇਸ ਵਿੱਚ ਕੁਝ ਖਾਸ ਨਹੀਂ ਹੈ।’ ਅਮਰੀਕਾ ਅਤੇ ਕਨੇਡਾ ਨੇ ਇਸ ਤੇ ਇਤਰਾਜ਼ ਜਾਹਿਰ ਕੀਤਾ ਹੈ।
ਚੀਨ ਦਾ ਕਹਿਣਾ ਹੈ ਕਿ ਦਲਾਈਲਾਮਾ ਕੋਈ ਧਾਰਮਿਕ ਹਸਤੀ ਨਹੀਂ ਹੈ। ਉਹ ਪਿੱਛਲੇ ਲੰਬੇ ਸਮੇਂ ਤੋਂ ਚੀਨ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੈ। ਚੀਨ ਦੇ ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘ਪੁਰਾਣੇ ਤਿੱਬਤ ਵਿੱਚ ਦਲਾਈਲਾਮਾ ਭਾਰੀ ਸੰਖਿਆ ਵਿੱਚ ਦਾਸਾਂ ਦੇ ਮਾਲਿਕ ਸਨ। ਉਨ੍ਹਾਂ ਵਿੱਚ ਮਾਨਵਅਧਿਕਾਰ ਤੇ ਬੋਲਣ ਦੀ ਯੋਗਤਾ ਨਹੀਂ ਹੈ। ਯੂਐਨ ਨੂੰ ਆਪਣੇ ਚਾਰਟਰ ਸਿਧਾਂਤਾ ਦਾ ਸਨਮਾਨ ਕਰਨਾ ਚਾਹੀਦਾ ਹੈ।