ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ, ਲੁਧਿਆਣਾ ਦੇ ਰੋਬਟਿਕਸ ਇੰਜੀਨੀਅਰਿੰਗ ਦੇ ਵਿਦਿਆਰਥੀ ਭਾਵੀਆ ਗਰਗ ਨੇ ਇਕ ਅਜਿਹਾ ਪ੍ਰੋਗਰਾਮ ਤਿਆਰ ਕੀਤਾ ਹੈ ਜੋ ਕਿ ਰੋਬੋਟ ਤੋਂ ਸੰਗੀਤਕ ਸੁਰਾਂ ਦੀ ਪਿਆਨੋ ਵਜਾ ਸਕਦਾ ਹੈ। ਯੂਨੀਵਰਸਿਟੀ ਦੇ ਟਾਪਰ ਵਜੋਂ ਜਾਣੇ ਜਾਂਦੇ ਭਾਵੀਆ ਗਰਗ ਨੇ ਵੱਖ ਵੱਖ ਸੁਰਾਂ ਤੇ ਨਾਲ ਬਣਾਏ ਸੰਗੀਤ ਨੂੰ ਨਾਲ ਰੋਬੋਟ ਤੋਂ ਪਿਆਨੋ ਵਜਾਉਣ ਵਾਲੇ ਪ੍ਰੋਗਰਾਮ ਬਣਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਵੀਆ ਗਰਗ ਨੇ ਦੱਸਿਆਂ ਕਿ ਲੋਹੇ ਅਤੇ ਇਸਪਾਤ ਨਾਲ ਬਣੇ ਰੋਬੋਟ ਦੀਆਂ ਪਿਆਨੋ ਤੇ ਚਲਣ ਵਾਲੀਆਂ ਉਗਲ਼ਾਂ ਦੀ ਪ੍ਰੋਗਰਾਮਿੰਗ ਰਾਹੀਂ ਇਸ ਤਰਾਂ ਤਿਆਰ ਕੀਤੀਆਂ ਗਈਆਂ ਹਨ ਤਾਂ ਕਿ ਉਹ ਪਿਆਨੋ ਦੇ ਬਟਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਏ। ਜਿਕਰੇਖਾਸ ਹੈ ਕਿ ਕੂਕਾ ਰੋਬੋਟ ਜੋ ਕਿ ਵੈਲਡਿੰਗ, ਫਾਊਂਡਰੀ, ਸਮਾਨ ਚੜ੍ਹਾਉਣ ਜਾ ਲਾਉਣ ਜਿਹੇ ਭਾਰੇ ਕੰਮਾਂ ਲਈ ਵਰਤਿਆਂ ਜਾਂਦਾ ਹੈ, ਅਜਿਹੇ ਰੋਬੋਟ ਤੋਂ ਪਿਆਨੋ ਜਿਹੇ ਸਟੀਕ ਕੰਮ ਕਰਾਉਣ ਦੀ ਪ੍ਰੋਗਰਾਮਿੰਗ ਕਰਨ ਯਕੀਨਨ ਪ੍ਰਤਿਭਾ ਦਾ ਕੰਮ ਹੈ।
ਭਾਵੀਆ ਗਰਗ ਨੇ ਜਰਮਨੀ ਕੂਕਾ ਰੋਬੋਟ ਵਿਚ ਪ੍ਰੋਗਰਾਮਿੰਗ ਕਰਦੇ ਹੋਏ ਇਹ ਉਪਰਾਲਾ ਕੀਤਾ ਹੈ।
ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਗੁਰਕੀਰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਪਿਛਲੇ ਸਾਲ ਹੀ ਗੁਲਜ਼ਾਰ ਗਰੁੱਪ ਵੱਲੋਂ ਜਰਮਨ ਦੀ ਮਸ਼ਹੂਰ ਕੂਕਾ ਰੋਬੋਟਿਕਸ ਦੀ ਕੂਕਾ ਲੈਬਜ਼ ਦਾ ਉਦਘਾਟਨ ਕੀਤਾ ਗਿਆ ਸੀ।ਜਿਸ ਪ੍ਰੋਗਰਾਮਿੰਗ ਵੀ ਸਪੈਸ਼ਲ ਤਰੀਕੇ ਨਾਲ ਕੀਤੀ ਜਾਂਦੀ ਹੈ।ਭਾਵੀਆ ਗਰਗ ਨੇ ਵੀ ਕੈਂਪਸ ਵਿਚ ਪ੍ਰੋਗਰਾਮਿੰਗ ਸਿੱਖਦੇ ਹੋਏ ਕੂਕਾ ਰੋਬੋਟ ਦੀ ਪ੍ਰੋਗਰਾਮਿੰਗ ਕੀਤੀ ਹੈ।