ਬਰਨਾਲਾ,(ਅਕੇਸ਼ ਕੁਮਾਰ /ਵਿਜੇ ਮੋਦੀ) – ਬਰਨਾਲਾ ਵਿੱਚ ਸਾਮਣੇ ਆਏ ਨੀਲੇ ਕਾਰਡਾਂ ਦੇ ਘਪਲੇ ਦੀ ਖੱਬਰ ਸਭ ਤੋਂ ਪਹਿਲਾਂ ਸੱਚ ਦੀ ਪਟਾਰੀ ਅੱਖਵਾਰ ਵਿੱਚ ਲੱਗਣ ਤੋਂ ਬਾਦ ਜਿੱਥੇ ਸ਼ੋਸਲ ਮੀਡੀਆ ਵਿੱਚ ਇਹ ਖਬਰ ਅੱਜ ਪੁਰੇ ਦਿਨ ਚਰਚਾ ਵਿੱਚ ਛਾਈ ਰਹੀ ਉਥੇ ਹੀ ਪ੍ਰਸ਼ਾਸਨ ਵਲੋਂ ਵੀ ਇਸਨੂੰ ਨੋਟਿਸ ਵਿੱਚ ਲੈਂਦਿਆਂ ਜਾਂਚ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੇਲ ਟੈਕਸ ਵਿਭਾਗ ਵੱਲੋਂ ਵਪਾਰੀਆਂ ਦੇ ਹੱਕ ਲਈ ਇੰਸਪੈਕਟਰ ਦੀ ਡਿਉਟੀ ਲਗਾਈ ਗਈ ਹੈ ਤਾਂ ਕਿ ਜਿਸ ਵੀ ਵਪਾਰੀ ਦੇ ਜਾਲੀ ਤਰੀਕੇ ਦੇ ਨਾਲ ਜਾਲੀ ਨੀਲੇ ਕਾਰਡ ਬਣੇ ਹਨ ਉਸ ਨੂੰ ਸਹੀ ਕਰਕੇ ਵਪਾਰੀਆਂ ਨੂੰ ਸਰਕਾਰ ਰਾਹੀਂ ਦਿੱਤੇ ਜਾ ਰਹੇ ਬੀਮੇ ਦੀ ਸਕੀਮ ਵਿੱਚ ਉਹਨਾ ਦੇ ਕਾਰਡ ਬਣ ਸਕਣ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਏ ਟੀ ਸੀ ਵਿਜੇ ਕੁਮਾਰ ਗਰਗ ਨੇ ਕਿਹਾ ਕਿ ਜ੍ਹਿਨਾਂ ਵਪਾਰੀਆਂ ਦੇ ਗਲਤ ਤਰੀਕੇ ਦੇ ਨਾਲ ਨੀਲੇ ਕਾਰਡ ਬਣੇ ਹਨ ਉਹਨਾਂ ਨੂੰ ਡੀ ਐਫ ਸੀ ਦਫਤਰ ਤੋਂ ਰਿਕਾਰਡ ਚੈਕ ਕਰਵਾ ਕੇ ਸਹੀ ਕਰਵਾਇਆ ਜਾਵੇਗਾ ਅਤੇ ਇਸ ਲਈ ਉਹਨਾਂ ਨੇ ਇੰਸਪੈਕਟਰ ਦੀ ਡਿਉਟੀ ਲਗਾ ਦਿੱਤੀ ਹੈ ਅਤੇ ਕਿਸੇ ਵਪਾਰੀ ਨੂੰ ਕੋਈ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰ ਵਲੋਂ ਵਪਾਰੀਆਂ ਦੀ ਸਹੂਲਤ ਤੇ ਸੁਰਖਿਆ ਲਈ ਆਰੰਭੀ ਗਈ ਬੀਮੇ ਦੀ ਸਕੀਮ ਦਾ ਪੂਰਾ ਪੂਰਾ ਲਾਭ ਵਪਾਰੀਆਂ ਨੂੰ ਮਿਲ ਸਕੇ।
ਇਹ ਸੀ ਮਾਮਲਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜੋਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਸ਼ੁਰੂ ਕੀਤੀ ਗਈ ਹੈ ਉਹ ਵਪਾਰੀਆਂ ਲਈ ਫਾਇਦੇ ਦੀ ਬਜਾਏ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਕਈ ਵਪਾਰੀ ਜਦੋਂ ਬੀਮੇ ਦਾ ਕਾਰਡ ਬਣਵਾਉਣ ਪਹੁੰਚੇ ਤਾਂ ਉਹਨਾ ਦਾ ਕਾਰਡ ਬਣਾਉਣ ਦੀ ਬਜਾਏ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਤੁਹਾਡਾ ਤਾਂ ਨੀਲਾ ਕਾਰਡ ਬਣ ਗਿਆ ਹੈ ਇਸ ਲਈ ਇਹ ਬੀਮੇ ਦਾ ਕਾਰਡ ਨਹੀਂ ਬਣ ਸਕਦੇ। ਇਹ ਸੁਣ ਕੇ ਵਪਾਰੀ ਹੱਕੇ ਬੱਕੇ ਰਹਿ ਗਏ ਜਦੋਕਿ ਉਹਨਾਂ ਦਾ ਕੋਈ ਨੀਲਾ ਕਾਰਡ ਨਹੀਂ ਬਣਿਆ ਹੋਇਆ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਨ ਨੀਲੇ ਕਾਰਡਾਂ ਦੇ ਘਪਲੇ ਦੀਆਂ ਪਰਤਾਂ ਹੁਣ ਖੁੱਲ ਰਹੀਆਂ ਹਨ। ਨੀਲੇ ਕਾਰਡ ਵਿੱਚ ਨਾ ਜਾਨੇ ਕਿੰਨੇ ਹੀ ਜਾਲੀ ਕਾਰਡ ਬਣਾ ਦਿੱਤੇ ਗਏ ਹਨ। ਇਸ ਸੰਬਧੀ ਵਪਾਰ ਮੰਡਲ ਬਰਨਾਲਾ ਵੱਲੋਂ ਡਿਪਟੀ ਮੁੱਖਮੰਤਰੀ ਪੰਜਾਬ ਨੂੰ ਸ਼ਕਾਇਤ ਕੀਤੀ ਗਈ ਹੈ। ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਕੇਸ਼ ਕੁਮਾਰ ਨੇ ਕਿਹਾ ਕਿ ਉਹ ਖੁਦ ਵਪਾਰੀ ਹਨ ਅਤੇ ਜਦੋਂ ਉਹ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਵਪਾਰੀਆਂ ਲਈ ਸ਼ੁਰੂ ਕੀਤੀ ਸਕੀਮ ਦਾ ਫਾਇਦਾ ਲੈਣ ਲਈ ਅਗਰਵਾਲ ਧਰਮਸ਼ਾਲਾ ਵਿੱਖੇ ਗਏ ਤਾਂ ਦੱਸਿਆ ਗਿਆ ਕਿ ਤੁਹਾਡੇ ਆਧਾਰ ਕਾਰਡ ਤੇ ਨੀਲੇ ਕਾਰਡ ਦੀ ਸਕੀਮ ਚੱਲ ਰਹੀ ਹੈ ਇਸਲਈ ਇਹ ਬੀਮੇ ਦਾ ਕਾਰਡ ਨਹੀਂ ਬਣ ਸਕਦਾ ਅਤੇ ਇਹੋ ਗੱਲ ਕਈ ਹੋਰ ਵਪਾਰੀਆਂ ਨੂੰ ਕਹੀ ਗਈ। ਇਸ ਸੰਬਧੀ ਜਦੋਂ ਡੀ ਸੀ ਬਰਨਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਨੇ ਕਿਹਾ ਕਿ ਜੋ ਜਾਲੀ ਨੀਲੇ ਕਾਰਡ ਬਣੇ ਹਨ ਉਸ ਦੀ ਜਾਂਚ ਕਰਵਾਈ ਜਾਵੇਗੀ। ਇਸ ਸੰਬਧੀ ਵਪਾਰ ਮੰਡਲ ਬਰਨਾਲਾ ਵੱਲੋਂ ਡਿਪਟੀ ਮੁੱਖਮੰਤਰੀ ਸ੍ਰ ਸੁਖਵੀਰ ਸਿੰਘ ਬਾਦਲ ਨੂੰ ਸ਼ਕਾਇਤ ਕੀਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਵਪਾਰੀਆਂ ਦੇ ਅਧਾਰ ਕਾਰਡ ਰਾਹੀਂ ਜਾਲੀ ਬਣੇ ਨੀਲੇ ਕਾਰਡ ਬਣਾਉਣ ਵਾਲੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖਤ ਸਜਾ ਦਿੱਤੀ ਜਾਵੇਂ ਅਤੇ ਜੋ ਵਪਾਰੀਆਂ ਦੇ ਨਾਲ ਧੋਖਾ ਹੋਇਆ ਹੈ ਉਹਨਾਂ ਦੇ ਬੀਮੇ ਦੇ ਕਾਰਡ ਪਹਿਲ ਦੇ ਅਧਾਰ ਤੇ ਬਣਾਏ ਜਾਣ।