ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ, ਕਟਾਣੀ ਕਲਾਂ, ਲੁਧਿਆਣਾ ਵੱਲੋਂ ਕੈਂਪਸ ਵਿਚ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ ‘ਚ ਲੁਧਿਆਣਾ ਜ਼ਿਲ੍ਹੇ ਦੇ ਵਿਭਿੰਨ ਕਾਲਜਾਂ ਦੇ ਕਰੀਬ ਬੀ ਟੈ¤ਕ, ਐਮ ਬੀ ਏ, ਐਮ ਸੀ ਏ, ਬੀ ਬੀ ਏ, ਬੀ ਸੀ ਏ ਸਮੇਤ ਕਈ ਸਟ੍ਰੀਮਾਂ ਦੇ ਲਗਭਗ 450 ਵਿਦਿਆਰਥੀਆਂ ਨੇ ਹਿੱਸਾ ਲਿਆ। ਜਦ ਕਿ ਐ¤ਚ ਡੀ ਐਫ ਸੀ ਬੈਂਕ, ਟੈੱਕ ਮਹਿੰਦਰਾ, ਸੁੰਦਰਮ ਫਾਈਨਾਂਸ, ੳਮ ਕੈਰੀਅਰਜ਼ ਅਤੇ ਏ2 ਆਈ ਟੀ ਜਿਹੀਆਂ ਸਿਰਮੌਰ ਅੰਤਰ ਰਾਸ਼ਟਰੀ ਕੰਪਨੀਆਂ ਨੇ ਲੋੜੀਂਦੇ ਉਮੀਦਵਾਰਾਂ ਦੀ ਚੋਣ ਕੀਤੀ। ਇਨ੍ਹਾਂ ਕੰਪਨੀਆਂ ਵੱਲੋਂ ਸਭ ਤੋਂ ਪਹਿਲਾਂ ਲਿਖਤੀ ਟੈੱਸਟ,ਗਰੁੱਪ ਡਿਸਕਸ਼ਨ,ਇੰਟਰਵਿਊ ਲਈ ਗਈ। ਇਸ ਤੋਂ ਬਾਅਦ 83 ਯੋਗ ਉਮੀਦਵਾਰ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ 1.5 ਲੱਖ ਤੋਂ ਲੈ ਕੇ 4 ਲੱਖ ਤੱਕ ਦੇ ਪੈਕੇਜ ਦੀ ਆਫ਼ਰ ਦਿਤੀ ਗਈ। ਹੱਲਾਂ ਕਿ ਕੁੱਝ ਕੰਪਨੀਆਂ ਨੇ ਮੌਕੇ ਤੇ ਹੀ ਚੁਣੇ ਗਏ ਉਮੀਦਵਾਰਾਂ ਨੂੰ ਆਫ਼ਰ ਲੈਟਰ ਦੇ ਦਿਤੇ, ਜੋ ਕਿ ਚੇਅਰਮੈਨ ਗੁਪਤਾ ਵੱਲੋਂ ਉਮੀਦਵਾਰਾਂ ਨੂੰ ਤਕਸੀਮ ਕੀਤੇ ਗਏ।
ਇਸ ਨੌਕਰੀ ਮੇਲੇ ਦਾ ਉਦਘਾਟਨ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਚੇਅਰਮੈਨ ਵਿਜੇ ਗੁਪਤਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਿੱਦਿਅਕ ਅਦਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਚੰਗੇ ਨਾਗਰਿਕ ਬਣਾਉਣ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਤਕਨੀਕੀ ਜਾਣਕਾਰੀ ਨਾਲ ਅਪ-ਟੂ-ਡੇਟ ਰੱਖਣਾ ਅੱਜ ਦੇ ਸਮੇਂ ਦੀ ਮੰਗ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਉਸਾਰੂ ਸੋਚ ਅਤੇ ਚੜ੍ਹਦੀ ਕਲਾਂ ‘ਚ ਰਹਿ ਕੇ ਕੰਮ ਕਰਨ ਦੀ ਪ੍ਰੇਰਨਾ ਦਿਤੀ । ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਗਰੁੱਪ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਵਿਖ ‘ਚ ਇਸ ਤੋਂ ਵੀ ਮਿਆਰੀ ਪੱਧਰ ਦੇ ਮੇਲੇ ਅਗਾਂਹ ਵੀ ਕਰਵਾਉਂਦਾ ਰਹੇਗਾ । ਇਸ ਮੌਕੇ ਤੇ ਗਰੁੱਪ ਦੇ ਪਲੇਸਮੈਂਟ ਅਫ਼ਸਰ ਪ੍ਰਤੀਕ ਕਾਲੀਆ ਨੇ ਨੌਕਰੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੜਾਈ ਪੂਰੀ ਹੁੰਦੇ ਹੀ ਨੌਕਰੀ ਮਿਲਣਾ ਜਿੱਥੇ ਬਹੁਤ ਵੱਡੀ ਕਾਮਯਾਬੀ ਮੰਨੀ ਜਾਂਦੀ ਹੈ ਉੱਥੇ ਹੀ ਇਕ ਮੁਕਾਬਲੇ ਭਰੀ ਜ਼ਿੰਦਗੀ ਉਨ੍ਹਾਂ ਦੀ ਉਡੀਕ ਕਰ ਰਹੀ ਹੁੰਦੀ ਹੈ। ਇਸ ਲਈ ਕਾਮਯਾਬ ਬਣਨ ਲਈ ਜ਼ਰੂਰੀ ਹੈ ਕਿ ਅਸੀ ਲਗਾਤਾਰ ਮਿਹਨਤ ਕਰੀਏ ਇਸ ਦੇ ਇਲਾਵਾ ਕਾਮਯਾਬੀ ਦਾ ਕੋਈ ਸ਼ਾਰਟਕੱਟ ਨਹੀਂ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਇਸ ਨੌਕਰੀ ਮੇਲੇ ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਮੈਨੇਜਮੈਂਟ ਦਾ ਧੰਨਵਾਦ ਕੀਤਾ।