ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਦੇਸ਼ ਤੋਂ ਬਾਹਰ ਜਾਣ ਤੇ ਲਗੀ ਪਾਬੰਦੀ ਨੂੰ ਉਨ੍ਹਾਂ ਦੇ ਇਲਾਜ ਦੇ ਮੱਦੇਨਜ਼ਰ ਹਟਾ ਦਿੱਤਾ ਗਿਆ ਹੈ। ਜਨਰਲ ਮੁਸ਼ਰੱਫ਼ ਦੇ ਬੁਲਾਰੇ ਮੁਹੰਮਦ ਅਮਜਦ ਨੇ ਦੱਸਿਆ ਕਿ ਉਚ ਅਦਾਲਤ ਦੇ ਆਦੇਸ਼ ਤੋਂ ਬਾਅਦ ਸਰਕਾਰ ਨੇ ਇਹ ਪਾਬੰਦੀ ਹਟਾ ਲਈ ਹੈ।
ਸਾਬਕਾ ਰਾਸ਼ਟਰਪਤੀ ਦੇ ਬੁਲਾਰੇ ਮੁਹੰਮਦ ਨੇ ਕਿਹਾ, ‘ਜਨਰਲ ਪਰਵੇਜ਼ ਮੁਸ਼ਰੱਫ਼ ਦੁਬਈ ਦੇ ਲਈ ਰਵਾਨਾ ਹੋ ਗਏ ਹਨ।’ ਪਾਕਿਸਤਾਨ ਦੀ ਉਚ ਅਦਾਲਤ ਨੇ ਬੁੱਧਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਮੁਸ਼ਰੱਫ਼ ਨੂੰ ਇਲਾਜ ਲਈ ਦੁਬਈ ਜਾਣ ਦੀ ਇਜ਼ਾਜਤ ਦਿੱਤੀ ਜਾਵੇ। ਜਿਕਰਯੋਗ ਹੈ ਕਿ ਜਨਰਲ ਮੁਸ਼ਰੱਫ਼ ਦੇ 2013 ਵਿੱਚ ਪਾਕਿਸਤਾਨ ਪਰਤਣ ਤੋਂ ਬਾਅਦ ਉਨ੍ਹਾਂ ਤੇ ਕਈ ਕੇਸ ਦਰਜ਼ ਕੀਤੇ ਗਏ ਸਨ। ਉਨ੍ਹਾਂ ਕੇਸਾਂ ਦੇ ਕਾਰਣ ਹੀ ਉਨ੍ਹਾਂ ਦੇ ਦੇਸ਼ ਛੱਡ ਕੇ ਵਿਦੇਸ਼ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ।