ਨਵੀਂ ਦਿੱਲੀ : ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ’ਤੇ ਰੋਕ ਲਗਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿਚ ਪਾਈ ਗਈ ਪਟੀਸ਼ਨ ਤੇ ਅੱਜ ਚੀਫ਼ ਜਸਟਿਸ ਦੇ ਛੁੱਟੀ ਤੇ ਹੋਣ ਕਰਕੇ ਸੁਣਵਾਈ 23 ਮਾਰਚ ਤਕ ਟੱਲ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੇ ਫ਼ਿਲਮ ਦੇ ਪੋਸ਼ਟਰ ਤੋਂ ਬਾਅਦ ਹੁਣ ਫ਼ਿਲਮ ਦੇ ਜਾਰੀ ਹੋਏ ਪ੍ਰੋਮੋ ਤੇ ਵੀ ਐਤਰਾਜ ਜਤਾਇਆ ਹੈ। ਪ੍ਰੋਮੋ ਵਿਚ ਸਿੱਖ ਕਿਰਦਾਰ ’ਚ ਨਜ਼ਰ ਆ ਰਹੇ ਕਲਾਕਾਰਾਂ ਵੱਲੋਂ ਸਿੱਖਾਂ ਨੂੰ ਮੰਦਬੁੱਧੀ ਦਰਸ਼ਾਉਣ ਦਾ ਵੀ ਜੀ।ਕੇ। ਨੇ ਸਖਤ ਨੋਟਿਸ ਫ਼ਿਲਮ ਦੇ ਨਿਰਮਾਤਾ ਖਿਲਾਫ਼ ਲੈਣ ਦਾ ਦਾਅਵਾ ਕੀਤਾ ਹੈ।
ਜੀ।ਕੇ। ਨੇ ਕਿਹਾ ਕਿ ਇਕ ਪਾਸੇ ਅਸੀਂ ਸੰਤਾ-ਬੰਤਾ ਦੇ ਨਾਂ ਤੇ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਬਣਾਉਣ ਵਾਲੇ ਚੁਟਕੁਲਿਆਂ ਤੇ ਰੋਕ ਲਗਾਉਣ ਵਾਸਤੇ ਸੁਪਰੀਮ ਕੋਰਟ ਵਿਚ ਕਾਨੂੰਨੀ ਲੜਾਈ ਲੜ ਰਹੇ ਹਾਂ ਪਰ ਦੂਜੇ ਪਾਸੇ ਇਸ ਫ਼ਿਲਮ ਦੇ ਟ੍ਰੇਲਰ ਨੇ ਮੁੜ੍ਹ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜੋਰਦਾਰ ਸੱਟ ਪਹੁੰਚਾ ਕੇ ਸਾਨੂੰ ਆਪਣੇ ਟੀਚੇ ਤੇ ਗੰਭੀਰਤਾ ਨਾਲ ਖੜੇ ਹੋਣ ਦੀ ਵੀ ਪ੍ਰੇਰਣਾ ਦਿੱਤੀ ਹੈ। ਜੀ।ਕੇ। ਨੇ ਸਾਫ ਕਿਹਾ ਕਿ ਸਿੱਖ ਯੋਧੇ ਹਨ ਉਨ੍ਹਾਂ ਨੂੰ ਕਿਸੇ ਵੀ ਫ਼ਿਲਮਕਾਰ ਵੱਲੋਂ ਜੋਕਰ ਵੱਜੋਂ ਦਿਖਾਉਣ ਦੀ ਕੀਤੀ ਗਈ ਸ਼ਰਾਰਤ ਨੂੰ ਦਿੱਲੀ ਕਮੇਟੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।