ਫ਼ਤਹਿਗੜ੍ਹ ਸਾਹਿਬ – ਅੱਜ-ਕੱਲ੍ਹ ਬਾਦਲ ਸਰਕਾਰ ਅਤੇ ਕਾਂਗਰਸ-ਬੀਜੇਪੀ ਪੰਜਾਬ ਅਸੈਬਲੀ ਵਿਚ ਬੜੇ-ਜੋਰਸੋਰ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਐਸ.ਵਾਈ.ਐਲ ਨਹਿਰ ਦੇ ਮੁੱਦੇ ਨੂੰ ਆਪਣੇ ਸਿਆਸੀ ਹਿੱਤਾ ਲਈ ਵਰਤਣ ਦੀ ਇਕ-ਦੂਜੇ ਤੋ ਅੱਗੇ ਹੋ ਕੇ ਕਾਹਲ ਕਰ ਰਹੇ ਹਨ । ਪਰ ਜੋ ਕੰਮ ਭਾਵ ਐਸ.ਵਾਈ.ਐਲ ਨਹਿਰ ਨੂੰ ਪੂਰਨ ਦਾ ਮਤਾ ਪਾਸ ਕਰ ਰਹੇ ਹਨ, ਇਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਚੋਣਾਂ ਤੋ ਪਹਿਲਾਂ ਹਰ ਵਾਰ ਇਹ ਕੋਈ ਨਾ ਕੋਈ ਸ਼ੋਸ਼ਾ ਛੱਡਦੇ ਆ ਰਹੇ ਹਨ । ਪਰ ਹੇਠਾਂ ਦਿੱਤੀ ਤਸਵੀਰ ਅਤੇ ਅਖ਼ਬਾਰੀ ਰਿਪੋਰਟ ਇਹ ਸਿੱਧ ਕਰ ਰਹੇ ਹਨ ਕਿ ਅਸਲ ਵਿਚ ਪੰਜਾਬ ਦੇ ਲੋਕਾਂ ਦਾ ਹਤੈਸ਼ੀ ਕੌਣ ਹੈ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਜਦੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1998 ਵਿਚ ਆਪ ਖੁਦ ਪਾਰਟੀ ਦੇ ਨਾਲ ਜਾ ਕੇ ਇਸੇ ਨਹਿਰ ਨੂੰ ਪੂਰਨ ਦਾ ਕੰਮ ਆਰੰਭ ਕਰ ਰਹੇ ਸਨ, ਉਸ ਵਕਤ ਉਪਰੋਕਤ ਧਿਰਾ ਕੀ ਪੰਜਾਬ ਦਾ ਹਿੱਸਾ ਨਹੀਂ ਸਨ ? ਫਿਰ ਕਿਉਂ ਨਹੀਂ ਪਿੱਛਲੇ 17 ਸਾਲ ਵਿਚ ਇਹਨਾਂ ਨੇ ਪਾਰਟੀਬਾਜੀ ਤੋ ਉਪਰ ਉੱਠਕੇ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਸ. ਮਾਨ ਦੇ ਉਦਮ ਨੂੰ ਸਵੀਕਾਰ ਕਿਉਂ ਨਹੀਂ ਕੀਤਾ ? ਅੱਜ ਪੰਜਾਬ ਦੇ ਲੋਕਾਂ ਨੂੰ ਪੂਰੀ ਖ਼ਬਰ ਪੜ੍ਹਨ ਤੋ ਬਾਅਦ ਇਹਨਾਂ ਤੋਂ ਪਿੰਡਾਂ-ਸ਼ਹਿਰਾਂ ਵਿਚ ਆਇਆ ਨੂੰ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਪੂਰੇ ਵਿਸ਼ਲੇਸ਼ਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਹਰ ਤਰ੍ਹਾਂ ਨਾਲ ਸਾਥ ਦੇਣਾ ਚਾਹੀਦਾ ਹੈ ।