ਫਰਾਂਸ, (ਸੁਖਵੀਰ ਸਿੰਘ ਸੰਧੂ) – ਕੱਲ ਬੈਲਜ਼ੀਅਮ ਦੇ ਸ਼ਹਿਰ ਬਰੱਸਲਜ਼ ਵਿੱਚ ਅੱਤਵਾਦੀਆਂ ਵਲੋਂ ਨਹੱਥਿਆਂ,ਬੇਗੁਨਾਹਾਂ ਲੋਕਾਂ ਦੇ ਖੂਨ ਦਾ ਘਾਣ ਕੀਤਾ ਗਿਆ ਹੈ। ਜਿਥੇ ਖਬਰਾਂ ਮੁਤਾਬਕ 34 ਲੋਕੀ ਮਾਰੇ ਗਏ ਅਤੇ 198 ਲੋਕੀਂ ਫੱਟੜ ਹੋਏ ਹਨ।ਰੱਬ ਦੀ ਕਚਿਹਰੀ ਵਿੱਚ ਇਸ ਦਾ ਇਨਸਾਫ ਕੀ ਹੋਵੇਗਾ, ਇਹ ਤਾਂ ਰੱਬ ਹੀ ਜਾਣੇ।ਪਰ ਦੁਨਿਆਵੀ ਕਚਿਹਰੀ ਵਿੱਚ ਇਨਸਾਨੀਅਤ ਜਰੂਰ ਸ਼ਰਮਸਾਰ ਹੋਈ ਹੈ।ਬਰੱਸਲਜ਼ ਲੋਕਾਂ ਦੇ ਦਰਦਾਂ ਦੀ ਪੀੜ੍ਹ ਵਿੱਚ ਸ਼ਰੀਕ ਹੁੰਦੇ ਹੋਏ, ਫਰਾਂਸ ਸਰਕਾਰ ਨੇ ਸੋਗ ਵਜੋ ਆਈਫਲ ਟਾਵਰ ਉਪਰ ਬੈਲਜ਼ੀਅਮ ਦੇ ਤਿਰੰਗੇ ਝੰਡੇ ਦੀਆਂ ਤਿੰਨ ਰੰਗਾਂ ਦੀਆਂ ਕਾਲੀਆਂ ਖੱਟੀਆਂ ਤੇ ਲਾਲ ਲਾਈਟਾਂ ਜਗਾਉਣ ਦਾ ਫੈਸਲਾ ਕੀਤਾ ਹੈ।ਫਰਾਂਸ ਸਰਕਾਰ ਨੇ ਇਸ ਦੁੱਖਾਂ ਦਰਦਾਂ ਭਰੀ ਘੜੀ ਵਿੱਚ ਬੈਲਜ਼ੀਅਮ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਫੈਸਲਾ ਕੀਤਾ ਹੈ।ਯਾਦ ਰਹੇ ਕਿ ਪਿਛਲੇ ਸਾਲ 13 ਨਵੰਬਰ ਨੂੰ ਪੈਰਿਸ ਵਿੱਚ ਹੋਏ ਇਸੇ ਤਰ੍ਹਾਂ ਦੇ ਲੜ੍ਹੀ ਵਾਰ ਬੰਬ ਧਮਾਕਿਆ ਨਾਲ 130 ਬੇਗੁਨਾਹ ਲੋਕੀ ਮਾਰੇ ਗਏ ਸਨ।ਉਸ ਵਕਤ ਰੋਸ ਵਜੋਂ ਤਿੰਨ ਦਿਨ ਆਈਫਲ ਟਾਵਰ ਬੰਦ ਕੀਤਾ ਗਿਆ ਸੀ, ਤੇ ਪੂਰਾ ਇੱਕ ਦਿੱਨ ਲਾਈਟਾਂ ਵੀ ਬੰਦ ਰੱਖੀਆਂ ਗਈਆਂ ਸਨ।ਤਿੰਨ ਦਿੱਨਾਂ ਬਾਅਦ ਜਦੋਂ ਖੋਲਿਆ ਗਿਆ ਤਾਂ ਇਸ ਉਪਰ ਫਰਾਂਸ ਦੇ ਕੌਮੀ ਝੰਡੇ ਦੀਆਂ ਤਿੰਨ ਰੰਗਾਂ ਦੀਆਂ ਸਫੈਦ,ਨੀਲਾ ਤੇ ਲਾਲ ਲਾਈਟਾਂ ਜਗਾਈਆਂ ਗਈਆਂ ਸਨ।
ਫਰਾਂਸ ਨੇ ਆਈਫਲ ਟਾਵਰ ਤੇ ਬੈਲਜ਼ੀਅਮ ਲੋਕਾਂ ਦੇ ਦੁੱਖ ‘ਚ ਸ਼ਰੀਕ ਹੋਣ ਵਜੋਂ ਆਪਣੇ ਤਿਰੰਗੇ ਝੰਡੇ ਦੇ ਰੰਗਾਂ ਦੀਆਂ ਲਾਈਟਾਂ ਜਗਾਉਣ ਦਾ ਨਿਰਣਾ ਕੀਤਾ
This entry was posted in ਅੰਤਰਰਾਸ਼ਟਰੀ.