ਅਾ ਜਾ ਪੰਜਾਬ,
ਚੱਲ ਅੈਂਤਕੀਂ
ਫੇਰ ਤੈਨੂੰ ਵੇਚ ੲੀ ਅਾੲੀੲੇ
ਦਿੱਲੀ ਅਾਲੇ ਸ਼ਾਹ ਕੋਲ,
ਜਿਹੜਾ ਕਹਿੰਦੇ
ਕ੍ਰਾਂਤੀ ਅਾਲਾ ਤਾਂ
ਲੋਹੜਾ ੲੀ ਲਿਅਾ ਦਿੳੂ;
ਕਿੳੁਂਕਿ ਸੁਣਿਅੈ
ਕਿ ਤੇਰੇ ਦੂ ਕਰੋੜ ਸਿਰਾਂ ਕੋਲ
ਤੈਨੂੰ ਸਾਂਭਣ ਵਾਸਤੇ
ਅਾਪਣੇ ਵਿੱਚੋਂ ਕੋੲੀ
ਸੌ ਸਵਾ ਕੁ ਸੌ
ਜਾਗਦੇ ਸਿਰ ਚੁਣਨ ਦੀ ਵੀ
ਸਮਰੱਥਾ ਨਹੀਂ ਬਚੀ ਹੁਣ !!
ਅੈਂਓ ਲਗਦੈ
ਕਿ ਸਾੲੀਂ ਨੇ ਵੀ
ਤੈਨੂੰ ਜੀਂਵਦਿਅਾਂ ਪੱਤ ਲੁਹਾ ਕੇ
ਪਰਾੲੇ ਬਾਰ ਦਾ ਬੈਸਣਾ
ਦਵਾ ਕੇ ੲੀ ਦਮ ਲੈਣੈ ।।।