ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਮੋਦੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਸੰਘ ਦੀ ਭਾਸ਼ਾ ਬੋਲ ਰਹੇ ਹਨ। ਮੋਦੀ ਨੇ ਆਸਨਸੋਲ ਵਿੱਚ ਰਾਜ ਦੀ ਮੁੱਖਮੰਤਰੀ ਮਮਤਾ ਤੇ ਤਿੱਖੇ ਵਾਰ ਕੀਤੇ ਸਨ। ਇਸ ਲਈ ਮਮਤਾ ਨੇ ਵੀ ਸਖਤ ਰਵਈਆ ਅਪਨਾਉਂਦੇ ਹੋਏ ਮੋਦੀ ਨੂੰ ਖਰੀਆਂ-ਖਰੀਆਂ ਸੁਣਾਈਆਂ।
ਮਮਤਾ ਬੈਨਰਜੀ ਨੇ ਮੋਦੀ ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ ਤੁਸੀਂ ਟੀਐਮਸੀ ਤੇ ਅੱਤਵਾਦ ਦਾ ਆਰੋਪ ਲਗਾਉਂਦੇ ਰਹਿੰਦੇ ਹੋ ਪਰ ਮੈਨ ਤੁਹਾਡੇ ਵਰਗੀ ਭਾਸ਼ਾ ਦਾ ਇਸਤੇਮਾਲ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਮੈਂ ਬੀਜੇਪੀ ਨੂੰ ਇੱਕ ਜਾਲ੍ਹੀ ਪਾਰਟੀ ਕਹਿ ਸਕਦੀ ਹਾਂ ਪਰ ਮੈਂ ਅਜਿਹੇ ਆਰੋਪਾਂ ਦੀ ਰਾਜਨੀਤੀ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਦਾ ਕੰਮ ਦੇਸ਼ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ, ਪਰ ਮੋਦੀ ਲੋਕਾਂ ਨੂੰ ਵੰਡਣ ਦਾ ਕੰਮ ਕਰਦੇ ਹਨ। ਮੈਂ ਉਨ੍ਹਾਂ ਦੀ ਬੰਗਾਲ ਨੂੰ ਵੰਡਣ ਦੀ ਨੀਤੀ ਸਫਲ ਨਹੀਂ ਹੋਣ ਦੇਵਾਂਗੀ।
ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਮਰਜੀ ਹੈ ਕਿ ਮੈਂ ਦਿੱਲੀ ਵਿੱਚ ਕਿਸ ਨਾਲ ਮਿਲਾਂ ਜਾਂ ਨਾਂ ਮਿਲਾਂ। ਜੋਰ ਨਾਲ ਕੋਈ ਮੈਨੂੰ ਕੋਈ ਮਜ਼ਬੂਰ ਨਹੀਂ ਕਰ ਸਕਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਕਦੇ ਵੀ ਕਿਸੇ ਨੇਤਾ ਤੇ ਨਿਜੀ ਹਮਲੇ ਨਹੀਂ ਕੀਤੇ। ਮਮਤਾ ਨੇ ਕਿਹਾ ਕਿ ਮੈਂ ਵਾਜਪਾਈ, ਜੋਤੀ ਬਾਸੂ ਅਤੇ ਬੁੱਧਦੇਵ ਭੱਟਾਚਾਰਿਆ ਦਾ ਆਦਰ ਕਰਦੀ ਹਾਂ ਪਰ ਮੋਦੀ ਨੇ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਉਸ ਨਾਲ ਪ੍ਰਧਾਨਮੰਤਰੀ ਦੇ ਅਹੁਦੇ ਦੀ ਮਰਿਆਦਾ ਘੱਟਦੀ ਹੈ।