ਇਸਲਾਮਾਬਾਦ – ਹਿੰਦੂਕੁਸ਼ ਦੇ ਪਹਾੜੀ ਖੇਤਰ ਵਿੱਚ ਅਫ਼ਗਾਨਿਸਤਾਨ-ਤਜਾਕਿਸਤਾਨ ਸਰਹੱਦ ਤੇ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਨੂੰ ਭੂਚਾਲ ਦੇ ਜਬਰਦਸਤ ਝਟਕੇ ਆਏ। ਰੀਐਕਟਰ ਸਕੇਲ ਤੇ ਇਸ ਦੀ ਸਪੀਡ 6.8 ਮਾਪੀ ਗਈ ਅਤੇ ਇਸ ਦਾ ਪ੍ਰਭਾਵ 10 ਤੋਂ 15 ਸਕਿੰਟ ਤੱਕ ਰਿਹਾ। ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਉਤਰੀ ਰਾਜਾਂ ਵਿੱਚ ਵੀ ਜੋਰਦਾਰ ਝਟਕੇ ਮਹਿਸੂਸ ਕੀਤੇ ਗਏ।
ਪਾਕਿਸਤਾਨ ਵਿੱਚ ਇਸ ਭੂਚਾਲ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਲੋਕ ਜਖਮੀ ਵੀ ਹੋਏ ਹਨ। ਦੁਪਹਿਰ ਦੇ ਸਮੇਂ 3 ਵਜ ਕੇ 58 ਮਿੰਟ ਤੇ ਆਏ ਇਸ ਭੂਚਾਲ ਦਾ ਕੇਂਦਰ ਕਾਬੁਲ ਤੋਂ 282 ਕਿਲੋਮੀਟਰ ਉਤਰ-ਪੂਰਬ ਵਿੱਚ ਜਮੀਨ ਦੇ ਅੰਦਰ 190 ਕਿਲੋਮੀਟਰ ਤੱਕ ਦੀ ਡੂੰਘਾਈ ਤੱਕ ਸੀ। ਭਾਰਤ ਵਿੱਚ ਭੂਚਾਲ ਦੇ ਝਟਕੇ ਦਿੱਲੀ, ਜਮੂੰ-ਕਸ਼ਮੀਰ, ਪੰਜਾਬ, ਹਰਿਆਣਾ, ਉਤਰਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਮਹਿਸੂਸ ਕੀਤੇ ਗਏ। ਦਿੱਲੀ ਵਿੱਚ ਲੋਕ ਡਰ ਨਾਲ ਘਰਾਂ ਤੋਂ ਬਾਹਰ ਆ ਗਏ। ਮੈਟਰੋ ਸਰਵਿਸ ਵੀ ਕੁਝ ਸਮੇਂ ਲਈ ਬੰਦ ਕਰਨੀ ਪਈ।ਪਾਕਿਸਤਾਨ ਵਿੱਚ ਵੀ ਰਾਜਧਾਨੀ ਇਸਲਾਮਾਬਾਦ, ਸਵਾਤ, ਪਿਸ਼ਾਵਰ,ਫੈਸਲਾਬਾਦ, ਗਿੱਲਗਿੱਤ ਅਤੇ ਲਾਹੌਰ ਵਿੱਚ ਵੀ ਝੇਕੇ ਮਹਿਸੂਸ ਕੀਤੇ ਗਏ।