ਵਸ਼ਿੰਗਟਨ- ਨਾਸਾ ਦੇ ਕੈਸਿਨੀ ਪੁਲਾੜ ਯਾਨ ਨੇ ਪਹਿਲੀ ਵਾਰ ਸੌਰਮੰਡਲ ਵਿੱਚ ਆਉਣ ਵਾਲੇ ਧੂੜ ਦੇ ਕਣਾਂ ਦਾ ਪਤਾ ਲਗਾਇਆ ਹੈ। ਇਹ ਯਾਨ ਸ਼ਨੀ ਗ੍ਰਹਿ ਦੇ ਘੇਰੇ ਵਿੱਚ ਚੱਕਰ ਲਗਾ ਰਿਹਾ ਹੈ। ਨਾਸਾ ਦੇ ਵਿਗਿਆਨੀਆਂ ਨੇ ਇਸ ਨੂੰ ਆਪਣੀ ਵੱਡੀ ਉਪਲੱਭਦੀ ਦੱਸਿਆ ਹੈ।
ਸ਼ਨੀ ਗ੍ਰਹਿ ਦੇ ਆਰਬਿਟ ਵਿੱਚੋਂ ਲੰਘਣ ਵਾਲੇ ਧੂੜ ਦੇ ਕਣਾਂ ਦੀ ਤੀਬਰਤਾ 72,000 ਕਿਲੋਮੀਟਰ ਪ੍ਰਤੀ ਘੰਟਾ ਹੈ। ਕੈਸਿਨੀ ਨੇ ਪਹਿਲੀ ਵਾਰ ਧੂੜ ਸਬੰਧੀ ਵਿਸ਼ਲੇਸ਼ਣ ਕੀਤਾ ਹੈ, ਜੋ ਕਿ ਬਰਫ਼ ਨਹੀਂ ਹੈ, ਬਲਿਕ ਖਣਿਜਾਂ ਦਾ ਇੱਕ ਖਾਸ ਮਿਸ਼ਰਣ ਹੈ।ਕੈਸਿਨੀ ਦੇ ਯੰਤਰ ਕਾਸਮਿਕ ਡਸਟ ਐਨਾਲਾਈਜਰ ਨੇ ਧੂੜ ਦੇ ਕਣਾਂ ਦਾ ਪਤਾ ਲਗਾਇਆ ਹੈ। ਨਾਸਾ ਦੇ ਮਾਰਸਿਆ ਬਰਟਨ ਦਾ ਕਹਿਣਾ ਹੈ ਕਿ ਕੈਸਿਨੀ ਦੀ ਇਸ ਖੋਜ ਨਾਲ ਅਸੀਂ ਬਹੁਤ ਖੁਸ਼ ਹਾਂ। ਕੈਸਿਨੀ ਸਾਡੇ ਸੌਰਮੰਡਲ ਦੇ ਦੂਸਰੇ ਸੱਭ ਤੋਂ ਵੱਡੇ ਗ੍ਰਹਿ ਸ਼ਨੀ ਅਤੇ ਉਸ ਦੇ ਪ੍ਰਾਕ੍ਰਿਤਕ ਗ੍ਰਹਿਾਂ ਦਾ ਅਧਿਅਨ ਕਰ ਰਿਹਾ ਹੈ। ਵਿਗਿਆਨੀਆਂ ਅਨੁਸਾਰ ਇੱਕ ਦਿਨ ਅਸੀਂ ਕੈਸਿਨੀ ਦੀ ਮੱਦਦ ਨਾਲ ਸ਼ਨੀ ਗ੍ਰਹਿ ਦੇ ਤਾਰਿਆਂ ਦਾ ਅਧਿਅਨ ਕਰ ਸਕਾਂਗੇ ਅਤੇ ਸਾਡੀ ਇਸ ਖੋਜ ਨੇ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ।