ਫ਼ਤਹਿਗੜ੍ਹ ਸਾਹਿਬ – “ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਵਿਚ ਸ਼ਾਮਿਲ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਕਾਨਫ਼ਰੰਸ ਵਿਚ ਵੱਡੀ ਗਿਣਤੀ ਵਿਚ ਪਹੁੰਚਕੇ, 10 ਨਵੰਬਰ 2015 ਨੂੰ ਚੱਬਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਸਰਬੱਤ ਖ਼ਾਲਸਾ ਵੱਲੋਂ ਪਾਸ ਕੀਤੇ ਗਏ ਕੌਮੀ ਮਤਿਆ ਵਿਚ ਫਿਰ ਤੋਂ ਜੋ ਡੂੰਘਾਂ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ 10 ਨਵੰਬਰ 2016 ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਅਗਲੇ ਸਰਬੱਤ ਖ਼ਾਲਸਾ ਦੇ ਕੀਤੇ ਗਏ ਦੂਰਅੰਦੇਸ਼ੀ ਵਾਲੇ ਕੌਮੀ ਫੈਸਲੇ ਨੂੰ ਜੈਕਾਰਿਆ ਦੀ ਗੂੰਜ ਵਿਚ ਪ੍ਰਵਾਨਗੀ ਦੇ ਕੇ ਕੌਮੀ ਮੰਜਿਲ “ਖ਼ਾਲਿਸਤਾਨ” ਨੂੰ ਕਾਇਮ ਕਰਨ ਦੇ ਤਹੱਈਆ ਕਰਨ ਦੇ ਨਾਲ-ਨਾਲ 2017 ਵਿਚ ਹੋਣ ਵਾਲੀਆਂ ਪੰਜਾਬ ਅਸੈਬਲੀ ਦੀਆਂ ਚੋਣਾਂ ਅਤੇ ਕਿਸੇ ਸਮੇਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀ ਜਰਨਲ ਚੋਣ ਵਿਚ ਸਰਬੱਤ ਖ਼ਾਲਸਾ ਜਥੇਬੰਦੀਆਂ ਨੂੰ ਸਿਆਸੀ ਤੇ ਧਾਰਮਿਕ ਖਿੱਤੇ ਵਿਚ ਪੰਜਾਬ ਅਸੈਬਲੀ ਤੇ ਸਿੱਖ ਪਾਰਲੀਮੈਂਟ ਦਾ ਪ੍ਰਬੰਧ ਸੋਪਣ ਦਾ ਤੋਹੀਆ ਕੀਤਾ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਨਤਮਸਤਕ ਹੋਣ ਅਤੇ ਕਾਨਫ਼ਰੰਸ ਨੂੰ ਭਰਵੀ ਬਣਾਉਣ ਵਿਚ ਜੋ ਡੂੰਘਾਂ ਯੋਗਦਾਨ ਪਾਇਆ ਹੈ, ਉਸ ਹਰ ਗੁਰਸਿੱਖ ਦਾ ਕੋਟਨਿ-ਕੋਟ ਧੰਨਵਾਦ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਥਕ ਜਥੇਬੰਦੀਆਂ ਤੇ ਸਮੁੱਚੀ ਸਿੱਖ ਕੌਮ ਦਾ ਆਪਣੀ ਕੌਮੀ ਨੀਤੀਆਂ ਵਿਚ ਡੂੰਘਾਂ ਵਿਸ਼ਵਾਸ ਪ੍ਰਗਟਾਉਣ ਅਤੇ ਹਰ ਤਰ੍ਹਾਂ ਸਹਿਯੋਗ ਦੇਣ ਦੇ ਕੀਤੇ ਗਏ ਪ੍ਰਣ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਜਿਵੇ ਸਿੱਖ ਕੌਮ ਨੇ ਚੱਬਾ ਵਿਖੇ ਹੋਏ ਸਰਬੱਤ ਖ਼ਾਲਸਾ ਵਿਚ, ਫਿਰ 12 ਫਰਵਰੀ 2016 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ 69ਵੇਂ ਜਨਮ ਦਿਹਾੜੇ ਦੇ ਮੌਕੇ ਉਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੀਤੇ ਗਏ ਭਰਵੇ ਇਕੱਠ ਵਿਚ ਅਤੇ ਅੱਜ ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਤੇ ਕੀਤੀ ਗਈ ਸਾਂਝੀ ਕਾਨਫਰੰਸ ਵਿਚ ਸਹਿਯੋਗ ਦੇ ਕੇ ਬੀਜੇਪੀ, ਕਾਂਗਰਸ, ਬਾਦਲ ਦਲ, ਆਮ ਆਦਮੀ ਪਾਰਟੀ ਆਦਿ ਵੱਲੋ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਨਾ ਹੋਣ ਦੀ ਜੋ ਸਿੱਦਤ ਨਾਲ ਸਿੱਖ ਸੰਗਤਾਂ ਨੇ ਜਿੰਮੇਵਾਰੀ ਨਿਭਾਈ ਹੈ, ਉਸੇ ਤਰ੍ਹਾਂ ਸਮੁੱਚੇ ਪੰਜਾਬੀ ਤੇ ਸਿੱਖ ਕੌਮ 2017 ਵਾਲੀਆਂ ਅਸੈਬਲੀ ਚੋਣਾਂ ਅਤੇ ਐਸ.ਜੀ.ਪੀ.ਸੀ. ਦੀਆਂ ਆਉਣ ਵਾਲੀਆਂ ਚੋਣਾਂ ਵਿਚ ਸਾਡੇ ਹੱਕ ਵਿਚ ਸਪੱਸਟ ਫਤਵਾ ਦੇਣਗੇ ਅਤੇ ਬਾਦਲ ਦਲ, ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਜਿਨ੍ਹਾਂ ਦਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਹੱਕਾਂ ਦੀ ਰਖਵਾਲੀ ਲਈ ਕੋਈ ਸੰਜ਼ੀਦਗੀ ਨਹੀਂ, ਉਹਨਾਂ ਨੂੰ ਇਸ ਗੁਰੂਆਂ, ਪੀਰਾਂ, ਦਰਵੇਸਾਂ ਅਤੇ ਫ਼ਕੀਰਾਂ ਦੀ ਪੰਜਾਬ ਦੀ ਧਰਤੀ ਤੋਂ ਆਪਣੇ ਵੋਟ ਹੱਕ ਦੀ ਨ੍ਰਿਭੈਤਾ, ਨਿਰਪੱਖਤਾ ਅਤੇ ਦ੍ਰਿੜਤਾ ਨਾਲ ਵੋਟ ਹੱਕ ਦੀ ਸਹੀ ਵਰਤੋ ਕਰਦੇ ਹੋਏ ਇਹਨਾਂ ਨੂੰ ਇਸ ਧਰਤੀ ਤੋਂ ਖਦੇੜਨ ਦੀ ਜਿੰਮੇਵਾਰੀ ਨਿਭਾਉਣਗੇ ।