ਨਿਊਯਾਰਕ – ਰੀਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਨਿਊਯਾਰਕ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ। ਹਿਲਰੀ ਤੇ ਟਰੰਪ ਦੋਵੇਂ ਹੀ ਆਪਣੀ-ਆਪਣੀ ਪਾਰਟੀ ਵਿੱਚ ਬਾਕੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਹਨ।
ਉਦਯੋਗਪਤੀ ਟਰੰਪ ਨੇ ਆਪਣੇ ਗ੍ਰਹਿ ਰਾਜ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਉਸ ਨੇ ਤਕਰੀਬਨ ਸਾਰੇ 95 ਪ੍ਰਤੀਨਿਧੀਆਂ ਦੇ ਵੋਟ ਹਾਸਿਲ ਕਰ ਲਏ ਹਨ, ਜਿਸ ਨਾਲ ਉਹ ਰਾਸ਼ਟਰਪਤੀ ਪਦ ਦਾ ਉਮੀਦਵਾਰ ਬਣਨ ਦੇ ਲਈ ਜਰੂਰੀ 1237 ਪ੍ਰਤੀਨਿਧੀਆਂ ਦੇ ਵੋਟ ਹਾਸਿਲ ਕਰਨ ਦੇ ਨਜ਼ਦੀਕ ਪਹੁੰਚ ਗਏ ਹਨ। ਜੁਲਾਈ ਵਿੱਚ ਪਾਰਟੀ ਦੀ ਹੋਣ ਵਾਲੀ ਕਨਵੈਨਸ਼ਨ ਤੱਕ ਪਹੁੰਚਣ ਦੇ ਲਈ 1237 ਪ੍ਰਤੀਨਿਧੀਆਂ ਦੇ ਵੋਟ ਪ੍ਰਾਪਤ ਕਰਨਾ ਜਰੂਰੀ ਹੈ।
ਹਿਲਰੀ ਕਲਿੰਟਨ ਨੇ ਵੀ ਨਿਊਯਾਰਕ ਵਿੱਚ ਆਪਣੇ ਵਿਰੋਧੀ ਸੈਂਡਰਸ ਬਰਨੀ ਨੂੰ ਪਿੱਛੇ ਛੱਡ ਕੇ ਜਿੱਤ ਪ੍ਰਾਪਤ ਕੀਤੀ ਹੈ। ਅਗਲੇ ਹਫ਼ਤੇ ਪੰਜ ਹੋਰ ਉਤਰ ਪੂਰਬੀ ਰਾਜਾਂ ਵਿੱਚ ਪ੍ਰਾਇਮਰੀ ਚੋਣ ਹੋਣੀ ਹੈ।