ਨਵੀਂ ਦਿੱਲੀ – ਜੇਐਨਯੂ ਸਟੂਡੈਂਟ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਆਰੋਪ ਲਗਾਇਆ ਗਿਆ ਹੈ ਕਿ ਜੈਟ ਏਅਰਵੇਜ ਦੀ ਫਲਾਈਟ ਵਿੱਚ ਉਪਰ ਹਮਲਾ ਹੋਇਆ ਹੈ। ਕਨ੍ਹਈਆ ਕੁਮਾਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਐਤਵਾਰ ਨੂੰ ਮੁੰਬਈ ਤੋਂ ਪੂਨੇ ਜਾਣ ਵਾਲੀ ਫਲਾਈਟ ਵਿੱਚ ਇੱਕ ਵਿਅਕਤੀ ਨੇ ਮੇਰਾ ਗਲਾ ਦਬਾੳਣ ਦੀ ਕੋਸ਼ਿਸ਼ ਕੀਤੀ।
ਕਨ੍ਹਈਆ ਕੁਮਾਰ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇੱਕ ਵਾਰ ਫਿਰ, ਇਸ ਵਾਰ ਜਹਾਜ ਦੇ ਅੰਦਰ, ਇੱਕ ਵਿਅਕਤੀ ਨੇ ਮੇਰਾ ਗਲਾ ਘੁੱਟਣ ਦਾ ਯਤਨ ਕੀਤਾ।ਕਨ੍ਹਈਆ ਨੇ ਜੈਟ ਏਅਰਵੇਜ ਤੇ ਇਲਜਾਮ ਲਗਾਉਂਦੇ ਹੋਏ ਲਿਖਿਆ ਹੈ ਕਿ ਜੈਟ ਏਅਰਵੇਜ ਨੇ ਮੈਨੂੰ ਅਤੇ ਜਿਸ ਵਿਅਕਤੀ ਨੇ ਮੇਰੇ ਤੇ ਹਮਲਾ ਕੀਤਾ ਸੀ, ਦੋਵਾਂ ਨੂੰ ਹੀ ਸੁਰੱਖਿਆ ਕਾਰਣਾਂ ਕਰਕੇ ਜਹਾਜ ਤੋਂ ਉਤਰਨ ਲਈ ਕਿਹਾ। ਕਨ੍ਹਈਆ ਨੇ ਇਹ ਵੀ ਲਿਖਿਆ ਹੈ ਕਿ ਇਸ ਘਟਨਾ ਤੋਂ ਬਾਅਦ ਜੈਟ ਏਅਰਵੇਜ ਦੇ ਸਟਾਫ਼ ਨੇ ਮੇਰੇ ਤੇ ਹਮਲਾ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ।