ਵਿਸ਼ਵ ਵਿਚ ਲੱਖਾਂ ਦੀ ਗਿਣਤੀ ਵਿਚ ਅਖ਼ਬਾਰ, ਮੈਗਜ਼ੀਨ ਛਪਦੇ ਹਨ। ਆਮ ਤੌਰ ’ਤੇ ਪੜ੍ਹਨ ਤੋਂ ਬਾਅਦ ਇਨ੍ਹਾਂ ਦੀ ਕੋਈ ਲੋੜ ਨਹੀਂ ਰਹਿੰਦੀ। ਇਸ ਲਈ ਇਨ੍ਹਾਂ ਦੀ ਥਾਂ ਭੋਜਨ ਢੱਕਣ ਲਈ, ਭੋਜਨ ਨੂੰ ਕੈਰੀ ਕਰਨ ਲਈ, ਲਿਫਾਫ਼ੇ ਬਣਾ ਕੇ ਵਰਤਣੇ ਅਤੇ ਤਲੇ ਹੋਏ ਭੋਜਨ ਵਿੱਚੋਂ ਵਾਧੂ ਚਰਬੀ ਕੱਢਣ ਲਈ ਵਰਤੇ ਜਾਂਦੇ ਹਨ। ਕੁੱਝ ਮੁਲਕਾਂ ਵਿਚ ਜਿਵੇਂ ਮਲੇਸ਼ੀਆ ਆਦਿ ਵਿਚ ਤਲੇ ਹੋਏ ਭੋਜਨ ਨੂੰ ਅਖ਼ਬਾਰ ਦੇ ਸੰਪਰਕ ਵਿਚ ਲਿਆਉਣ ਉੱਤੇ ਕਾਨੂੰਨੀ ਪਾਬੰਦੀ ਹੈ। ਇਸ ਪਾਬੰਦੀ ਦਾ ਕਾਰਨ ਜਾਣਨ ਲਈ ਅਖਬਾਰ ਦੇ ਛਪਣ ਦੇ ਵੱਖੋਂ-ਵੱਖ ਪੜਾਵਾਂ ਉੱਤੇ ਵਰਤੇ ਜਾਂਦੇ ਰਸਾਇਣਾਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ।
ਰਸਾਇਣਾਂ ਦੀ ਜਾਣਕਾਰੀ
ਅਖ਼ਬਾਰਾਂ ਨੂੰ ਪ੍ਰਿੰਟ ਕਰਨ ਦੇ ਵੱਖੋ-ਵੱਖ ਪੜਾਵ ਹਨ। ਅੱਜ ਕੱਲ ਸੋਆਬੀਨ ਦਾ ਤੇਲ ਘੋਲਕ ਅਰਥਾਤ ਵੈਰੀਕਣ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਹ ਤੇਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਕਰਦਾ। ਇਕ ਘੋਲਕ ਵਿਚ ਰੰਗ ਮਿਲਦੇ ਜਾਂਦੇ ਹਨ। ਇਹ ਵੱਖੋ-ਵੱਖ ਰੰਗਾਂ ਲਈ ਵੱਖ-ਵੱਖ ਹੁੰਦੇ ਹਨ, ਜਿਵੇਂ ਕਾਲੇ ਰੰਗ ਲਈ ਗਰੇਫਾਈਟ, ਪੀਲੇ ਰੰਗ ਲਈ ਕੈਡਮੀਮਅਮ ਅਤੇ ਸਲਫਰ, ਨੀਲੇ ਰੰਗ ਲਈ ਲੋਹਾ ਕਾਰਬਨ ਆਕਸੀਜਨ, ਹਰੇ ਰੰਗ ਲਈ ਕਰੋਮੀਅਮ ਆਕਸੀਜਨ ਅਤੇ ਚਿੱਟੇ ਰੰਗ ਲਈ ਟਾਏਟੇਨੀਅਮ ਆਕਸੀਜਨ। ਲਿਖਾਈ ਨੂੰ ਜਲਦੀ ਖੁਸ਼ਕ ਕਰਨ ਲਈ ਮੋਮ ਅਤੇ ਸੋਆਬੀਨ ਦਾ ਤੇਲ ਦੇ ਬਚਾਵ ਲਈ ਨਹੀਂ ਰਸਾਇਣ ਮਿਲਾਏ ਜਾਂਦੇ ਹਨ।
ਨੁਕਸਾਨ ਕਿਵੇਂ ਕਰਦੇ ਹਨ
ਜਦੋਂ ਕੋਈ ਤਲਿਆ ਹੋਇਆ ਭੋਜਨ ਅਖ਼ਬਾਰ ਦੇ ਸੰਪਰਕ ਵਿਚ ਆਉਂਦਾ ਹੈ ਤਦ ਅਖ਼ਬਾਰ ਦੀ ਸਿਆਹੀ ਵਿਚੋਂ ਰਸਾਇਣ ਭੋਜਨ ਵਿਚ ਮਿਲ ਜਾਂਦੇ ਹਨ। ਭੋਜਨ ਖਾਣ ਤੋਂ ਬਾਅਦ ਇਹ ਸਰੀਰ ਵਿਚ ਚਲੇ ਜਾਂਦੇ ਹਨ ਅਤੇ ਮਾਰੂ ਸਿੱਧ ਹੁੰਦੇ ਹਨ।
ਭਾਰਤ ਵਿਚ ਪੋਜੀਸ਼ਨ
ਭਾਰਤ ਵਿਚ ਇਸ ਸਮੱਸਿਆ ਦੀ ਕੋਈ ਜਾਣਕਾਰੀ ਨਹੀਂ ਹੈ। ਅਖ਼ਬਾਰ ਦੇ ਪੰਨਿਆਂ ਬਿਨਾ ਕਿਸੇ ਰੋਕ ਟੋਕ ਵਰਤੇ ਜਾ ਰਹੇ ਹਨ। ਬਹੁਤ ਥਾਵਾਂ ਉੱਤੇ ਸਮੋਸੇ, ਕਚੋਰੀਆਂ, ਜਲੇਬੀਆਂ, ਪਕੌੜੇ ਆਦਿ ਅਖ਼ਬਾਰ ਤੋਂ ਬਣੇ ਲਿਫਾਫਿਆਂ ਵਿਚ ਪਾ ਕੇ ਦਿੱਤੇ ਜਾਂਦੇ ਹਨ।
ਨੁਕਸਾਨ
1. ਫ਼ੇਫੜੇ/ਗੁਰਦੇ ਵਿਚ ਵਿਗਾੜ :- ਪ੍ਰਿੰਟਿੰਗ ਸਮੇਂ ਗਰੈਫਾਈਟ ਦੀ ਵਰਤੋਂ ਹੁੰਦੀ ਹੈ। ਸਰੀਰ ਵਿਚ ਪਹੁੰਚ ਕੇ ਬਾਹਰ ਨਹੀਂ ਨਿਕਲਦਾ। ਗੁਰਦਿਆਂ ਵਿਚ ਜਮਾਂ ਰਹਿੰਦਾ ਹੈ ਅਤੇ ਨੁਕਸਾਨ ਕਰਦਾ ਹੈ।
2. ਕੈਂਸਰ : ਪ੍ਰਿੰਟਿੰਗ ਵਿਚ ਵਰਤੇ ਗਏ ਕਈ ਰਸਾਇਣ ਕੈਂਸਰ ਕਰ ਸਕਦੇ ਹਨ।
3. ਭੋਜਨ ਪ੍ਰਣਾਲੀ :ਸਿਆਹੀ ਵਿਚ ਪਾਏ ਜਾਂਦੇ ਰਸਾਇਣ ਭੋਜਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਉਪਾਅ: ਇਨ੍ਹਾਂ ਮਾਰੂ ਅਸਰਾ ਤੋਂ ਬਚਣ ਲਈ ਅਖਬਾਰ ਦੀ ਥਾਂ ਚਿੱਟਾ ਕਾਗਜ਼, ਟਿਸ਼ੂ ਪੇਪਰ ਜਾਂ ਭੂਰਾ ਕਾਗਜ਼ ਵਰਤਣ ਵਿਚ ਅਕਲਮੰਦੀ ਹੈ।