ਇਕ ਮਈ ਨੂੰ ਸ਼ਹਿਰ ਸ਼ਿਕਾਗੋ, ਜਾਗ ਪਏ ਮਜਦੂਰ।
ਕਿਰਤੀ -ਕਾਮੇਂ ਦੁਨੀਆਂ ਉਤੇ, ਹੋ ਗਏ ਨੇ ਮਸ਼ਹੂਰ।
ਝੰਡਾ ਚੁੱਕਿਆ ਹੱਕਾਂ ਖਾਤਰ , ਬੋਲਿਆ ਨਿਕਲਾਬ
ਖ਼ੂਨ ਆਪਣਾ ਡ੍ਹੋਲਣ ਦੇ ਲਈ,ਹੋ ਗਏ ਸੀ ਮਜ਼ਬੁਰ।
ਸ਼ਹੀਦ ਹੋਏ ਵਿਚ ਅਮਰੀਕਾ, ਸੱਚੇ ਕਾਮੇਂ- ਕਿਰਤੀ
ਇਕ ਦੂਜੇ ਨੂੰ ਵੇਖ-ਵੇਖ ਕੇ, ਚੜ੍ਹਿਆ ਨਵਾਂ ਸਰੂਰ।
ਹੱਡ ਤੋੜ ਕੇ ਮਿਹਨਤ ਕਰਕੇ,ਹੱਕ ਨਾ ਮਿਲਦਾ ਪੂਰਾ
ਜ਼ੁਲਮ ਦੀਆਂ ਉਹ ਮਾਰਾਂ ਖਾ ਕੇ,ਹੋਏ ਸੀ ਚੂਰੋ-ਚੂਰ।
ਸਰਮਾਏਦਾਰਾਂ ਦੀਆਂ ਸਰਕਾਰਾਂ,ਬੜਾ ਤਸ਼ਦੱਦ ਕੀਤਾ
ਸਰਕਾਰ ਦਾ ਠੇਕੇਦਾਰ ਉਥੇ,ਹਰ-ਦਮ ਰਿਹਾ ਸੀ ਘੂਰ।
ਹੱਦ ਜ਼ੁਲਮ ਦੀ ਹੋ ਗਈ ਓਥੇ,ਸੁਣੇ ਨਾ ਕਏ ਅਰਜੋਈ,
ਕਿਰਤੀ ਦੇ ਸੰਘਰਸ਼ ਨੂੰ ਵੇਖੋ, ਪੈਦਾਂ ਹੱਕ ਗਿਆ ਬੂਰ।
“ਸੁਹਲ”ਕਿਰਤੀ ਸਾਰੇ ਜੱਗ ਤੇ,ਖੁਸ਼ੀਆਂ ਅੱਜ ਮਨਾਵੇ
ਤਾਂਹੀਉਂ ਕਿਰਤੀ ਦੇ ਮੱਥੇ ‘ਤੇ, ਚਮਕ ਰਿਹਾ ਹੈ ਨੂਰ।