ਦਿੱਲੀ ਦੀ ਹਵਾੲੀਅਾਂ ਨੇ,
ਪੰਜ ਅਾਬੀ ਧਰਤੀ ਨੂੰ,
ਲੁੱਟਣ ਬਾਬਾਂ ਬਣਾੲੀਅਾਂ ਨੇ ।
ਅਾਪੇ ਗੈਰਤਾਂ ਲਾਹੀਅਾਂ ਨੇ,
ਜਿਹਨਾਂ ਸਿਰਾਂ ਕਦੇ ਪੱਗ ਸੋਭਦੀ,
ੳੁਹਨਾਂ ਟੋਪੀਅਾਂ ਪਾੲੀਅਾਂ ਨੇ ।
ੲਿਹਨਾਂ ਮੂਲੋਂ ਤੁੜਾੲੀਅਾਂ ਨੇ,
ਜਾੲੇ ਪੰਜਾਬੀ ਦਿਅਾਂ ਨੂੰ,
ਹਮਕੋ ਤੁਮਕੋ ਸਿਖਾੲੀਅਾਂ ਨੇ ।
ਖਿਅਾਲੀ ਮਹਿਲ ਖਵ੍ਹਾਬਾਂ ਦਾ,
ਦਿੱਲੀ ਅਾੲੀ ਬਣ ਧਾੜ੍ਹਵੀ,
ਪਾਣੀ ਲੁੱਟ ਪੰਜ ਅਾਬਾਂ ਦਾ ।
ਪਰਦਾ ਅਕਲ ‘ਤੇ ਕਰ ਦਿੱਤਾ,
ਪੱਟੀ ਬੰਨ੍ਹ ਹੱਕਾਂ ਅਾਪਣਿਅਾਂ ਨੂੰ,
ਅਾਪੇ ਗਹਿਣੇ ਜਾ ਧਰ ਦਿੱਤਾ ।
ਕੁਫ਼ਰ ਡਾਢ੍ਹਾ ਤੁਲਾੲਿਅਾ ੲੇ,
ਜਿੳੁਂਦਾ ਗੁਰਾਂ ਦੇ ਨਾਓਂ ਸੀ ਜਿਹੜਾ,
ਬੰਦਾ ਪੂਜ ਬਣਾੲਿਅਾ ੲੇ ।
ਸ਼ੇਰਾਂ ਖੱਸੀ ਬਣਾੲੇ ਦਿੱਤਾ,
ਸ਼ਮਸ਼ੀਰਾਂ ਵਾਲੇ ਹੱਥਾਂ ‘ਚ ੲਿਹਨਾਂ,
ਲਿਅਾ ਝਾੜੂ ਫੜਾੲੇ ਦਿੱਤਾ ।
ਅਾਪੇ ਗੋਡਣੀਅਾਂ ਲਾੳੁਂਦੇ ਨੇ,
ਮਾਰ ਕਾਬਲ ਕੰਧਾਰ ਸੀ ਜਿਹਨਾਂ,
ਘਰ ਅਾਪਣਾ ਢੁਹਾੳੁਂਦੇ ਨੇ ।
ਦੋਸ਼ ਅਾਪਣੀ ਖਰਾਬੀਅਾਂ ਨੂੰ,
ਦਿੱਲੀ ਵਾਲਾ ਰਾਹ ਤੱਕਦਾ,
ਕਦੋਂ ਅਾ ਹੱਕੇ ਪੰਜਾਬੀਅਾਂ ਨੂੰ ।
ਟੇਕਾਂ ਗੈਰਾਂ ‘ਤੇ ਲਾੲੀਅਾਂ ਨੇ,
ਮਿੱਟੀ ਦਿਅਾ ਵਾਰਸਾ ਓੲੇ,
ਤੂੰ ਵਿਰਾਸਤਾਂ ਰੁਲਾੲੀਅਾਂ ਨੇ ।
ਕਿੳੁਂ ਤਾਰੀਖ਼ ਭੁਲਾੲੀ ੲੇ,
ਖੰਡੇ ਵਾਲੇ ਹੱਥਾਂ ਨੇ ਕੰਵਲ,
ਦਿੱਲੀ ਵੀ ਝੁਕਾੲੀ ੲੇ ।