ਵਾਰਾਣਸੀ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਵੀਰਵਾਰ ਨੂੰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਪਿੰਡਰਾ ਵਿੱਚ ਇੱਕ ਸਮਾਗਮ ਦੌਰਾਨ ਸ਼ਰਾਬ ਮੁਕਤ ਸਮਾਜ ਅਤੇ ਸੰਘ ਮੁਕਤ ਭਾਰਤ ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਨੇ ਭਾਜਪਾ ਤੇ ਜਨਤਾ ਨੂੰ ਠਗਣ ਅਤੇ ਵਾਅਦਾ ਖਿਲਾਫ਼ੀ ਦਾ ਵੀ ਆਰੋਪ ਲਗਾਇਆ।
ਨਤੀਸ਼ ਨੇ ਮੋਦੀ ਅਤੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਸਵਾਲ ਕੀਤਾ ਕਿ ਪ੍ਰਧਾਨਮੰਤਰੀ ਜਿਹੜੇ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਹੈ,ਉਥੇ ਸ਼ਰਾਬ ਤੇ ਪਾਬੰਦੀ ਕਿਉਂ ਨਹੀਂ ਲਗਾਉਂਦੇ। ਉਨ੍ਹਾਂ ਨੇ ਕਿਹਾ ਕਿ ਜੇ ਬਿਹਾਰ ਵਿੱਚ ਬੀਜੇਪੀ ਨੂੰ ਹਰਾਇਆ ਜਾ ਸਕਦਾ ਹੈ ਤਾਂ ਦੂਸਰੇ ਰਾਜਾਂ ਅਤੇ ਦੇਸ਼ਭਰ ਵਿੱਚ ਵੀ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਅਸੀਂ ਸੰਘ ਮੁਕਤ ਭਾਰਤ ਅਤੇ ਸ਼ਰਾਬ ਮੁਕਤ ਸਮਾਜ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਅੰਤਰ ਹੈ। ਨਤੀਸ਼ ਕੁਮਾਰ ਨੇ ਇਹ ਵੀ ਐਲਾਨ ਕੀਤਾ ਕਿ ਉਹ ਯੂਪੀ ਵਿੱਚ ਵੀ ਆਪਣਾ ਪਰਚਾਰ ਵਧਾਉਣਗੇ।