ਲੁਧਿਆਣਾ-ਸਿੱਖਿਆ ਮੰਤਰੀ ਸ. ਦਲਜੀਤ ਸਿੰਘ ਚੀਮਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰ. ਸਕੂਲ ਵਿੱਚ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਵਧਾਈ ਦੇਣ ਪਹੁੰਚੇ। 12ਵੀਂ ਦੇ ਨਤੀਜੇ ਵਿੱਚੋਂ ਪੰਜਾਬ ਸਕੂਲ ਬੋਰਡ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਉੱਤੇ ਸ. ਦਲਜੀਤ ਸਿੰਘ ਚੀਮਾ ਨੇ ਪ੍ਰਿੰ. ਸ. ਗੁਰਬਚਨ ਸਿੰਘ ਗਰੇਵਾਲ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੁਸੀਂ ਸਿੱਖਿਆ ਦੇ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਇਹ ਸਕੂਲ ਮੱਧਮ ਵਰਗ ਦੇ ਮਾਪਿਆਂ ਦੇ ਬੱਚਿਆਂ ਨੂੰ ਸਿੱਖਿਆ ਦੇ ਪੱਧਰ ਦੇ ਸਿੱਖਰ ਉੱਤੇ ਪਹੁੰਚਾ ਰਿਹਾ ਹੈ ਜਿਸ ਕਾਰਨ ਮੈਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਇਸ ਸਕੂਲ ਵਿੱਚ ਆਉਣ ਲਈ ਅਪੀਲ ਕਰਾਂਗਾ । ਸਿੱਖਿਆ ਮੰਤਰੀ ਨੇ ਸਕੂਲ ਦੇ ਅਧਿਆਪਕ ਸਹਿਬਾਨਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਉੱਚ ਸੱਤਰ ਦੇ ਨਤੀਜੇ ਦੀ ਵਧਾਈ ਦਿੱਤੀ।
ਇਸ ਉਪਰੰਤ ਪ੍ਰਿੰ. ਸ. ਗੁਰਬਚਨ ਸਿੰਘ ਗਰੇਵਾਲ ਜੀ ਨੇ ਸਿੱਖਿਆ ਮੰਤਰੀ ਦਾ ਸਕੂਲ ਵਿੱਚ ਬੱਚਿਆਂ ਨੂੰ ਵਧਾਈ ਦੇਣ ਲਈ ਪਹੁੰਚਣ ਉੱਤੇ ਧੰਨਵਾਦ ਕੀਤਾ।