ਓਸਲੋ /ਨਾਰਵੇ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆਂ ਦੇ 112 ਵਿਅਕਤੀਆਂ ਨੇ ਦੱਸਖਤ ਕੀਤੇ ਅਤੇ ਨਾਰਵੇ ਦਾ ਕਾਨੂੰਨ ਹੋਂਦ ਵਿੱਚ ਆਇਆ ਸੀ ਅਤੇ ਇਸ ਦਿਨ ਨੂੰ ਨੈਸ਼ਨਲ ਡੇ ਵੱਜੋਂ ਬੜੇ ਹੀ ਉਤਸ਼ਾਹ ਨਾਲ ਨਾਰਵੇ ਵਿੱਚ ਮਨਾਇਆ ਜਾਂਦਾ ਹੈ। ਇਹ ਨਾਰਵੇ ਦਾ 202 ਵਾਂ ਅਜਾਦੀ ਦਿਵਸ ਹੈ, ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਸਕੂਲੀ ਬੱਚਿਆਂ ,ਯੁੱਵਕ, ਯੁੱਵਤੀਆਂ,ਸਿਆਣੀ ਉਮਰ ਦੇ ਮਰਦ ਅੌਰਤਾਂ, ਵਿਦੇਸ਼ੀ ਮੂਲ ਦੇ ਨਾਰਵੇ ਚ ਵੱਸਦੇ ਭਾਈਚਾਰੇ ਦੇ ਲੋਕ ਆਦਿ ਵੱਲੋਂ ਮਾਰਚ ਰੈਲੀਆਂ ਵਿੱਚ ਭਾਗ ਲਿਆ ਜਾਂਦਾ ਹੈ ਅਤੇ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਸ਼ਾਹੀ ਪਰਿਵਾਰ ਤੋਂ ਰਾਜਾ ਹਾਰਲ, ਰਾਣੀ ਸੋਨੀਆ ਅਤੇ ਪਰਿਵਾਰ ਵੱਲੋਂ ਮੱਹਲ ਦੀ ਬਾਲਕੋਨੀ ਤੋਂ ਰੈਲੀ ਚ ਸ਼ਾਮਿਲ ਲੋਕਾਂ ਨੂੰ ਇਸ ਦਿਨ ਦੀ ਵਧਾਈ ਦਿੰਦੇ ਹਨ।ਨਾਰਵੇ ਦਾ ਹਰ ਛੋਟਾ ਵੱਡਾ ਸ਼ਹਿਰ ਕਸਬਾ ਇਸ ਦਿਨ ਨਵ ਵਿਆਹੀ ਦੁੱਲਹਨ ਵਾਂਗ ਸਜਿਆ ਹੁੰਦਾ ਹੈ। ਲੋਕਾਂ ਵੱਲੋਂ ਪੂਰੇ ਜੋਸ਼ ਖਰੋਸ਼ ਨਾਲ ਇਸ ਦਿਨ ਨੂੰ ਮਨਾਇਆ ਗਿਆ।ਇਸ ਦਿਨ ਦੀ ਇੱਕ ਵਿਸ਼ੇਸਤਾ ਇਹ ਵੀ ਹੈ,ਕਿ ਇਸ ਦਿਨ ਹਾਈ ਸਕੂਲ ਛੱਡਣ ਵਾਲੇ ਵਿਦਿਆਰਥੀ ਜੋ ਪਹਿਲੀ ਮਈ ਤੋਂ ਲਾਲ ਰੰਗ ਦੀ ਡਰੈਸ ਪਾ ਕੇ 17 ਮਈ ਦੇ ਦਿਨ ਤੱਕ ਪੂਰੀ ਮਸਤੀ ਕਰਦੇ ਹਨ ਤੇ ਰੂਸਰ ਅਖਵਾਉਦੇ ਹਨ, ਇਸ ਦਿਨ ਆਪਣੇ ਹਾਸੋ ਹਸੀਨ ਅੰਦਾਜ ਚ ਪਰੇਡ ਚ ਹਿੱਸਾ ਲੈ ਰੂਸਰ ਸੈਲੀਵਰੇਸ਼ਨ ਨੂੰ ਅਲਵਿਦਾ ਕਹਿ ਇਮਿਤਿਹਾਨ ਚ ਰੁੱਝ ਜਾਂਦੇ ਹਨ।