ਗੁਲਜ਼ਾਰ ਗਰੁੱਪ ਆਫ਼ ਇੰਸੀਟਿਚਿਊਸ, ਖੰਨਾ ਲੁਧਿਆਣਾ ਦੇ ਸੱਤ ਵਿਦਿਆਰਥੀਆਂ ਨੇ ਸੂਰਜੀ ਊਰਜਾ ਰਹੀ ਚੱਲ ਕੇ ਠੰਢੀਆਂ ਹਵਾਵਾਂ ਦੇਣ ਵਾਲਾ ਏ ਸੀ ਤਿਆਰ ਕੀਤਾ ਹੈ। ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਿੰਸ ਰਾਜਪਾਲ, ਪ੍ਰਿਨੇ ਚੌਪੜਾ, ਹਰਿੰਦਰ ਸਿੰਘ, ਮਨਿੰਦਰ ਸਿੰਘ, ਦੀਪਇੰਦਰ ਸਿੰਘ, ਖੁਸ਼ਕਰਨ ਸਿੰਘ ਅਤੇ ਹਰਜੋਤ ਸਿੰਘ ਨਾਮਕ ਵਿਦਿਆਰਥੀਆਂ ਨੇ ਇਹ ਨਿਵੇਕਲਾ ਉਪਰਾਲਾ ਕਰਦੇ ਹੋਏ ਸਿਰਫ਼ 40 ਹਜ਼ਾਰ ਦੀ ਕੀਮਤ ਵਾਲਾ ਸੋਲਰ ਏ ਸੀ ਤਿਆਰ ਕੀਤਾ ਹੈ। ਇਸ ਸਬੰਧੀ ਇਸ ਏ ਸੀ ਨੂੰ ਤਿਆਰ ਕਰਨ ਵਾਲੇ ਪ੍ਰਿੰਸ ਰਾਜਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸੂਰਜੀ ਊਰਜਾ ਦੇ ਸੈ¤ਲਾਂ ਨਾਲ ਬੈਟਰੀਆਂ ਨੂੰ ਇਕ ਵਾਰ ਚਾਰਜ ਕਰਕੇ ਇਹ ਏ ਸੀ ਪੰਜ ਤੋਂ ਸੱਤ ਘੰਟੇ ਤੱਕ ਚਲ ਸਕਦਾ ਹੈ।ਹਰਜਿੰਦਰ ਸਿੰਘ ਨੇ ਇਸ ਏ ਸੀ ਦੀ ਬਣਤਰ ਤੇ ਚਾਨਣਾ ਪਉਦੇ ਹੋਏ ਕਿਹਾ ਕਿ .75 ਟਨ ਦਾ ਇਸ ਏ ਸੀ ਵਿਚ ਇਕ ਹਾਰਸ ਪਾਵਰ ਦੀ ਮੋਟਰ ਲੱਗੀ ਹੈ । ਸੋਲਰ ਪੈਨਲਾਂ ਰਾਹੀਂ 65 ਐਪੀਅਰ ਦੇ ਕਰੰਟ ਰਾਹੀਂ ਇਹ 24 ਵੋਲਟ ਦੇ ਕਰੰਟ ਰਾਹੀਂ ਬੈਟਰੀਆਂ ਚਾਰਜ ਹੁੰਦੀਆਂ ਹਨ। ਇਸ ਤਰਾਂ ਇਹ ਏ ਸੀ ਜਿੱਥੇ ਦਿਨ ਵਿਚ ਲਗਾਤਾਰ ਚਾਰਜ ਹੁੰਦਾ ਰਹਿਣ ਸਦਕਾ ਪੂਰਾ ਦਿਨ ਚੱਲ ਸਕਦਾ ਹੈ ਉ¤ਥੇ ਹੀ ਰਾਜ ਵਿਚ ਪੰਜ ਤੋਂ ਸੱਤ ਘੰਟੇ ਆਰਾਮ ਨਾਲ ਚੱਲ ਸਕਦਾ ਹੈ। ਇਸ ਤਰਾਂ ਇਕ ਮਹੀਨੇ ਵਿਚ ਔਸਤਨ 10 ਹਜ਼ਾਰ ਰੁਪਏ ਤੱਕ ਦੀ ਬਿਜਲੀ ਬਚਾਈ ਜਾ ਸਕਦੀ ਹੈ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਪ੍ਰੋਜੈਕਟ ਤੇ ਇਨਾ ਵਿਦਿਆਰਥੀਆਂ ਵੱਲੋਂ ਇਕ ਪੇਪਰ ਵੀ ਪੇਸ਼ ਕੀਤਾ ਜਾ ਚੁੱਕਾ ਹੈ ਜੋ ਕਿ ਬਹੁਤ ਸਲਾਹਿਆ ਗਿਆ। ਇੰਜ. ਗੁਰਕੀਰਤ ਸਿੰਘ ਅਨੁਸਾਰ ਇਹ ਏ ਸੀ ਵਾਤਾਵਰਨ ਪ੍ਰੇਮੀ ਅਤੇ ਪ੍ਰਦੂਸ਼ਣ ਮੁਕਤ ਹੋਣ ਕਰਕੇ ਮਨੁੱਖਤਾ ਦੇ ਹਰ ਪੈਮਾਨੇ ਤੇ ਖਰਾ ਉ¤ਤਰਦਾ ਹੈ। ਇਸ ਦੇ ਇਲਾਵਾ ਇਨ੍ਹਾਂ ਵਿਦਿਆਰਥੀਆਂ ਵੱਲੋਂ ਇਸ ਸੋਲਰ ਏ ਸੀ ਨੂੰ ਆਟੋਮੋਬਾਇਲ ਯਾਨੀ ਗੱਡੀਆਂ ਵਿਚ ਕਰ ਵਰਤ ਸਕਣ ਯੋਗ ਵੀ ਬਣਾਇਆ ਗਿਆ ਹੈ । ਏ ਸੀ ਨੂੰ ਦਿਤੀ ਜਾਣ ਵਾਲੀ ਬਿਜਲੀ ਕਿਉਂਕਿ ਸੋਲਰ ਪੈਨਲਾਂ ਰਾਹੀਂ ਦਿਤੀ ਜਾਂਦੀ ਹੈ ਇਸ ਲਈ ਗੱਡੀਆਂ ਦੇ ਤੇਲ ਦੀ ਵਰਤੋਂ ਨਹੀਂ ਹੋਵੇਗੀ। ਉਸ ਨਾਲ ਨਾ ਸਿਰਫ਼ ਤੇਲ ਬਚੇਗਾ ਬਲਕਿ ਇੰਜਨ ਤੇ ਜ਼ੋਰ ਵੀ ਘੱਟ ਪੈਦਾ ਹੈ। ਗੱਡੀਆਂ ਵਿਚ ਵਰਤੇ ਜਾਣ ਵਾਲੇ ਸੋਲਰ ਏ ਸੀ ਦੀ ਵਰਤੋਂ ਉਨ੍ਹਾਂ ਇਲਾਕਿਆਂ ਵਿਚ ਕੀਤੀ ਜਾ ਸਕਦੀ ਹੈ ਜਿੱਥੇ ਸਾਰਾ ਸਾਲ ਗਰਮੀ ਰਹਿੰਦੀ ਹੈ।ਇਸ ਮੌਕੇ ਤੇ ਇੰਜ. ਗੁਰਕੀਰਤ ਸਿੰਘ ਨੇ ਇਸ ਏ ਸੀ ਦੇ ਵਪਾਰਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ।