ਫਰਾਂਸ, (ਸੁਖਵੀਰ ਸਿੰਘ ਸੰਧੂ) – ਅਰਬ ਦੇਸ਼ ਮੋਰਾਕੋ ਦੇ ਸ਼ਹਿਰ ਮਰਾਕਿਸ਼ ਵਿੱਚ ਇੱਕ ਫੰਕਸ਼ਨ ਉਪਰ ਵਿਸ਼ੇਸ ਸੱਦੇ ਤੇ ਗਏ ਪੈਰਿਸ ਦੇ ਜੰਮਪਲ ”ਸ਼ਾਨ ਪੰਜਾਬ ਦੀ ਪੈਰਿਸ” ਗਰੁੱਪ ਦੇ ਦੋ ਢੋਲੀ ਸੋਨੂੰ ਤੇ ਰਵੀ ਨੇ ਢੋਲ ਧਮੱਕਿਆਂ ਨਾਲ ਖੂਬ ਰੋਣਕਾਂ ਲਾਈਆਂ।ਇੱਸ ਸ਼ਹਿਰ ਦੇ ਸ਼ਾਹੀ ਕਿਲੇ ਵਰਗੇ ਰੋਇਲ ਮਨਸੂਰ ਪੈਲਸ ਵਿੱਚ ਮਹਿਮਾਨਾਂ ਦੇ ਨਾਲ ਨਾਲ ਅਰਬੀ ਲੋਕਾਂ ਨੇ ਢੋਲ ਦੇ ਡੱਗਿਆਂ ਤੇ ਭੰਗੜੇ ਪਾਏ। ਚੰਡੀਗੜ੍ਹ ਵਰਗੇ ਜਾਪਦੇ ਇਸ ਸ਼ਹਿਰ ਵਿੱਚ ਨੌਜੁਆਨ ਢੋਲੀਆਂ ਨੇ ਪੰਜਾਬ ਬਣਾਇਆ ਪਿਆ ਸੀ। ਇਹ ਵੀ ਦੱਸਣ ਯੋਗ ਹੈ ਕਿ ਮੋਰਾਕੋ ਦੇਸ਼ ਦੇ ਲੋਕ ਹਿੰਦੀ ਫਿਲਮੀ ਗਾਣਿਆਂ ਐਕਟਰਾਂ ਦੇ ਨਾਲ ਪੰਜਾਬੀ ਮਿਊਜ਼ਕ ਤੇ ਗਾਣਿਆ ਨੂੰ ਵੀ ਬਹੁਤ ਪਸੰਦ ਕਰਦੇ ਹਨ।ਕਈ ਮਸ਼ਹੂਰ ਫਿਲਮੀ ਐਕਟਰਾਂ ਦੇ ਪੋਸਟਰ ਵੀ ਇਥੇ ਦੀ ਏਅਰਪੋਰਟ ਉਪਰ ਲੱਗੇ ਹੋਏ ਹਨ।