ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਉਪ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਉਲੀਕੇ ਗਏ ਪ੍ਰੋਗਰਮਾਂ ਤਹਿਤ 12 ਜੂਨ ਨੂੰ ਗੁਰਦੁਆਰਾ ਟਿਕਾਣਾ ਸਾਹਿਬ ਪੰਜਾਬੀ ਬਾਗ ਦੇ ਸਾਹਮਣੇ ਵਾਲੇ ਗਰਾਊਂਡਸ ’ਚ ਕਰਵਾਈਆਂ ਜਾ ਰਹੀਆਂ ਖਾਲਸਾਈ ਖੇਡਾਂ ਨੂੰ ਵੇਖਣ ਲਈ ਵੱਧ ਤੋਂ ਵੱਧ ਗਿਣਤੀ ’ਚ ਹਾਜ਼ਰੀ ਭਰਨ। ਉਨ੍ਹਾਂ ਦੱਸਿਆ ਕਿ ਬਾਬਾ ਬਲਬੀਰ ਸਿੰਘ ਮੁਖੀ 96 ਕਰੋੜੀ ਚਲਦਾ ਵਹੀਰ ਸਮੂਹ ਨਿਹੰਗ ਜੱਥੇਬੰਦੀਆਂ ਖ਼ਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਨਗੀਆਂ। ਸਿਰਸਾ ਨੇ ਦੱਸਿਆ ਕਿ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਕਮੇਟੀ ਵੱਲੋਂ ਕਈ ਹੋਰ ਪ੍ਰੋਗਰਾਮ ਵੀ ਉਲੀਕੇ ਗਏ ਹਨ ,ਜਿਸ ਦੇ ਤਹਿਤ ਦਿੱਲੀ ਦੇ ਵੱਖ ਵੱਖ ਇਲਾਕਿਆਂ ’ਚ ਨਗਰ ਕੀਰਤਨ ਦਾ ਉਪਰਾਲਾ ਕੀਤਾ ਜਾ ਰਿਹੈ ਹੈ।ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਸ਼ੁਕਰਵਾਰ 10 ਜੂਨ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਮੀਰਾ ਬਾਗ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਸੁੰਦਰ ਵਿਹਾਰ (ਰਾਮ ਦੁਆਰ),ਸੈਂਟ ਮਾਰਕਸ ਸਕੂਲ, ਜੀ.ਐਚ-6, ਜੀ.ਐਚ-5 ਤੇ ਜੀ.ਐਚ-7 , ਸੈਯਦ ਗਾਂਵ, ਜੀ.ਐਚ-8 ਫਾਇਰ ਬ੍ਰਿਗੇਡ, ਐਲ.ਆਈ.ਸੀ. ਕਾਲੋਨੀ,ਜੀ.ਐਚ-12,ਜੀ.ਐਚ-13, ਐਸ.ਐਸ. ਮੋਤਾ ਸਿੰਘ ਸਕੂਲ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰ ਹਰਿਕ੍ਰਿਸ਼ਨ ਨਗਰ ਵਿਖੇ ਸਮਾਪਤ ਹੋਵੇਗਾ। ਇਸੇ ਤਰ੍ਹਾਂ 11 ਜੂਨ ਸ਼ਨਿਚਰਵਾਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਹਰਿਕ੍ਰਿਸ਼ਨ ਨਗਰ ਤੋਂ ਸ਼ੁਰੂ ਹੋ ਕੇ ਸੁੰਦਰ ਵਿਹਾਰ, ਆਊਟਰ ਰਿੰਗ ਰੋਡ, ਜਵਾਲਾ ਹੇੜੀ ਮਾਰਕਿਟ, ਬੀ-2 ਪੱਛਮ ਵਿਹਾਰ, ਪੱਛਮ ਪੁਰੀ, ਪੰਜਾਬੀ ਬਾਗ ਕਲੱਬ ਰੋਡ, ਨਾਰਥ ਐਵਨਿਉ ਰੋਡ,ਗੁਰੂ ਨਾਨਕ ਪਬਲਿਕ ਸਕੂਲ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਸਿੰਘ ਸਭਾ ਪੰਜਾਬੀ ਬਾਗ ਵਿਖੇ ਸਮਾਪਤ ਹੋਵੇਗਾ। ਇਸ ਨਗਰ ਕੀਰਤਨ ’ਚ ਗੁਰੂ ਸਾਹਿਬਾਨਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਵਾਲੀਆਂ ਬੱਸਾਂ ਵੀ ਸ਼ਾਮਿਲ ਹੋਣਗੀਆਂ।ਸਿਰਸਾ ਨੇ ਵੱਧ ਤੋਂ ਵੱਧ ਸੰਗਤਾਂ ਨੂੰ ਨਗਰ ਕੀਰਤਨ ’ਚ ਹਾਜ਼ਰੀ ਭਰਨ ਦੀ ਵੀ ਅਪੀਲ ਕੀਤੀ ਹੈ।
ਨਗਰ ਕੀਰਤਨ ਤੇ ਖਾਲਸਾਈ ਖੇਡਾਂ ਸਬੰਧੀ ਪ੍ਰੋਗਰਾਮ ’ਚ ਵੱਧ ਤੋਂ ਵੱਧ ਸੰਗਤਾਂ ਹਾਜ਼ਰੀ ਭਰਨ -ਸਿਰਸਾ
This entry was posted in ਭਾਰਤ.